ਮੋਰਿੰਡਾ 16 ਫਰਵਰੀ ( ਭਟੋਆ )
ਜ਼ਿਲ੍ਹਾ ਰੋਪੜ ਦੇ ਸਿਵਲ ਸਰਜਨ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਦੇ ਅਦੇਸ਼ਾਂ ਉੱਤੇ ਪਿੰਡ ਦੁੱਮਣਾ ਦੀ ਰੂੂਰਲ ਡਿਸਪੈਂਸਰੀ ਵਿੱਚ ਕੰਮ ਕਰਦੇ ਸਟਾਫ ਨੂੰ ਪਿੰਡ ਬੂਰਮਾਜਰਾ ਦੀ ਮੁਹੱਲਾ ਕਲੀਨਿਕ ਵਿੱਚ ਤਬਦੀਲ ਗਏ ਡਾਕਟਰ ਅਤੇ ਹੋਰ ਅਮਲੇ ਨੂੰ ਮੁੜ ਇਸੇ ਡਿਸਪੈਂਸਰੀ ਵਿੱਚ ਵਾਪਸ ਭੇਜਣ ਦਾ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਹੈ। ਇਸ ਸਮੇਂ ਸ੍ਰੀ ਚਮਕੌਰ ਸਾਹਿਬ ਦੇ ਐਸਐਮਓ ਡਾ ਗੋਬਿੰਦ ਟੰਡਨ ਵੀ ਹਾਜਰ ਸਨ।
ਸਿਵਲ ਸਰਜਨ ਰੋਪੜ ਡਾ: ਪਰਮਿੰਦਰ ਸ਼ਰਮਾਂ ਅੱਜ ਪਿੰਡ ਦੁੱਮਣਾ ਆਏ ਹੋਏ ਸਨ, ਜਿਨ੍ਹਾਂ ਨੇ ਇਸ ਮੌਕੇ ਤੇ ਜੁੜੇ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਪਿੰਡ ਦੁੱਮਣਾ ਤੋਂ ਬਦਲੇ ਗਏ ਡਾਕਟਰ ਸੁਖਵੀਰ ਸਿੰਘ 4 ਦਿਨਾਂ ਲਈ ਇਸ ਡਿਸਪੈਂਸਰੀ ਵਿੱਚ ਆਉਣਗੇ ਅਤੇ ਦੋ ਦਿਨਾਂ ਲਈ ਡਾਕਟਰ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇਗਾ ਜਦੋਂ ਕਿ ਬਾਕੀ ਸਟਾਫ ਵੀ ਮੁੜ ਇੱਥੇ ਹਾਜ਼ਰ ਹੋ ਜਾਵੇਗਾ ,। ਸਿਵਲ ਸਰਜਨ ਡਾ: ਪਰਮਿੰਦਰ ਸ਼ਰਮਾਂ ਵੱਲੋਂ ਦਿੱਤੇ ਗਏ ਭਰੋਸੇ ਦਾ ਸਵਾਗਤ ਕਰਦਿਆਂ ਪਿੰਡ ਦੇ ਸਰਪੰਚ ਸੁਖਬੀਰ ਸਿੰਘ, ਸ੍ਰੀ ਜਗੀਰ ਸਿੰਘ ਕੋਚ, ਭਾਰਤੀ ਘੱਟ ਗਿਣਤੀ ਦਲ ਦੇ ਜਿਲਾ ਪ੍ਧਾਨ ਸੁਖਵਿੰਦਰ ਸਿੰਘ ਦੁੱਮਣਾ ਅਤੇ ਕੁਲਦੀਪ ਸਿੰਘ ਓਇੰਦ ਹਲਕਾ ਵਧਾਇਕ ਡਾ:ਚਰਨਜੀਤ ਸਿੰਘ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਜਿਲੇ ਦੀ ਡਿਪਟੀ ਕਮਿਸ਼ਨਰ ਡਾ:ਪ੍ਰੀਤੀ ਯਾਦਵ ਦਾ ਧੰਨਵਾਦ ਕੀਤਾ ਹੈ
ਦੱਸਣ ਯੋਗ ਹੈ ਕਿ ਪਿੰਡ ਦੁੱਮਣਾ ਦੀ ਰੂਰਲ ਡਿਸਪੈਂਸਰੀ ਬੀਤੇ 40 ਸਾਲਾਂ ਤੋਂ ਆਸਪਾਸ ਦੇ ਦੋ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦੀ ਆ ਰਹੀ ਸੀ, ਜਿਸ ਵਿਚ ਰੋਜ਼ਾਨਾ 50 ਤੋਂ 60 ਮਰੀਜ਼ ਇਲਾਜ ਲਈ ਆਉਂਦੇ ਸਨ । ਪਿੰਡ ਵਾਸੀਆਂ ਵੱਲੋਂ ਪਿੰਡ ਦੇ ਪਰਵਾਸੀ ਨੌਜਵਾਨਾਂ ਦੇ ਸਹਿਯੋਗ ਨਾਲ ਲੱਖਾਂ ਰੁਪਏ ਖਰਚ ਕੇ ਇੱਥੇ ਵੱਖ ਵੱਖ ਤਰ੍ਹਾਂ ਦੇ ਟੈਸਟ ਕਰਨ ਲਈ ਲੈਬਾਰਟਰੀ ਵੀ ਸਥਾਪਤ ਕੀਤੀ ਗਈ ਸੀ ਜਿਸ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਮਾਣ ਭੱਤਾ ਵੀ ਗਰਾਮ ਪੰਚਾਇਤ ਵੱਲੋਂ ਹੀ ਦਿੱਤਾ ਜਾਂਦਾ ਸੀ। ਪ੍ੰਤੂ ਪੰਜਾਬ ਸਰਕਾਰ ਵੱਲੋਂ ਇੱਥੇ ਕੰਮ ਕਰਦੇ ਡਾਕਟਰ ਸੁਖਬੀਰ ਸਿੰਘ, ਸਮੇਤ ਫਾਰਮਾਸਿਸਟ ਅਤੇ ਹੈਲਪਰ ਨੂੰ ਪਿੰਡ ਬੂਰ ਮਾਜਰਾ ਵਿਖੇ ਬਣਾਏ ਗਏ ਆਮ ਆਦਮੀ ਕਲੀਨਿਕ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਜਿਸ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਵਿਰੋਧ ਕੀਤਾ ਗਿਆ ਸੀ। ਪਿੰਡ ਵਾਸੀਆਂ ਦੇ ਗੁੱਸੇ ਨੂੰ ਭਾਂਪਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਸ੍ਰੀ ਮਾਲਵਿੰਦਰ ਸਿੰਘ ਕੰਗ ਨੇ ਵਰਦੇ ਮੀਂਹ ਵਿੱਚ ਪਿੰਡ ਦੁੱਮਣਾ ਦਾ ਦੌਰਾ ਕਰਕੇ ਇੱਥੋਂ ਬਦਲੇ ਗਏ ਸਟਾਫ ਨੂੰ ਦੋ ਦਿਨਾਂ ਅੰਦਰ ਵਾਪਸ ਭੇਜਣ ਦਾ ਭਰੋਸਾ ਦਿੱਤਾ ਸੀ, ਜਿਸ ਉਪਰਾਂਤ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਸੁਖਬੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੂੰ ਵੀ ਮੰਗ ਪੱਤਰ ਸੌਂਪ ਕੇ ਇਸ ਡਿਸਪੈਂਸਰੀ ਤੋਂ ਬਦਲੇ ਗਏ ਸਟਾਫ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਗਈ ਸੀ , ਜਿਸ ਉਪਰੰਤ ਰੋਪੜ ਦੇ ਸਿਵਲ ਸਰਜਨ ਡਾ ਪਰਮਿੰਦਰ ਸ਼ਰਮਾ ਨੇ ਪਿੰਡ ਪੁੱਜ ਕੇ ਪਿੰਡ ਵਾਸੀਆਂ ਦੀ ਮੰਗ ਮੰਨਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਤੇ ਪਿੰਡ ਦੇ ਸਰਪੰਚ ਸੁਖਬੀਰ ਸਿੰਘ, ਮਾ. ਜਗੀਰ ਸਿੰਘ, ਸੋਹਣ ਸਿੰਘ ਪੰਚ, ਜਸਕਰਨ ਸਿੰਘ , ਹਰਮੇਸ਼ ਸਿੰਘ, ਕਮਲਜੀਤ ਸਿੰਘ, ਪੰਚ ਗੁਰਦੀਪ ਸਿੰਘ , ਕਾਲਾ ਫੌਜੀ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ ਸਾਬਕਾ ਪੰਚ, ਦਲਜੀਤ ਸਿੰਘ ਬਿੱਲੂ, ਸ੍ਰੀਮਤੀ ਜਸਵਿੰਦਰ ਕੌਰ ਪੰਚ, ਸ੍ਰੀਮਤੀ ਜਸਬੀਰ ਕੌਰ ਮੈਂਬਰ ਬਲਾਕ ਸੰਮਤੀ, ਹਰਦੀਪ ਸਿੰਘ ਗੋਰੀਆ , ਅਤੇ ਘੱਟ ਗਿਣਤੀ ਦਲਿਤ ਦਲ ਦੇ ਜਿਲਾ ਪ੍ਧਾਨ ਸੁਖਵਿੰਦਰ ਸਿੰਘ ਦੁੱਮਣਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।