Hindi English Monday, 28 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਇੰਝ ਰੱਖੋ ਆਪਣੀ Skin ਨੂੰ ਚਮਕਦਾਰ, ਅਪਣਾਓ ਇਹ ਘਰੇਲੂ ਨੁਸਖ਼ੇ

Updated on Sunday, February 12, 2023 16:33 PM IST

ਸਰਦੀਆਂ ਵਿਚ ਨਹਾਉਣ ਜਾਂ ਚਿਹਰਾ ਪਾਣੀ ਨਾਲ ਸਾਫ਼ ਕਰਨ ਤੋਂ ਬਾਅਦ ਇਹ ਖ਼ੁਸ਼ਕ ਤੇ ਬੇਜਾਨ ਹੋ ਜਾਂਦਾ ਹੈ। ਸਰਦੀਆਂ ਵਿੱਚ ਤਾਪਮਾਨ ਵੱਧਣ ਕਾਰਨ ਚਮੜੀ ਜ਼ਿਆਦਾ ਖ਼ੁਸ਼ਕ ਹੋ ਜਾਂਦੀ ਹੈ। ਸਰਦੀਆਂ ਵਿੱਚ ਚਮੜੀ ਅਪਣੀ ਨਮੀ ਜਲਦੀ ਗੁਆਉਣ ਲਗਦੀ ਹੈ। ਅਜਿਹੀ ਸਥਿਤੀ ਵਿੱਚ, ਚਿਹਰੇ ਨੂੰ ਧੋਣ ਤੋਂ ਬਾਅਦ, ਇਸ ਨੂੰ ਚੰਗੀ ਤਰ੍ਹਾਂ ਮਾਇਸਚਰਾਈਜ਼ ਕਰਨਾ ਜ਼ਰੂਰੀ ਹੈ, ਤਾਂ ਜੋ ਚਮੜੀ ਖ਼ੁਸ਼ਕ ਨਾ ਹੋਵੇ।
ਜੇਕਰ ਤੁਸੀਂ ਇਸ ਸਮੇਂ ਦੌਰਾਨ ਆਪਣੀ ਚਮੜੀ ਦੀ ਦੇਖਭਾਲ ਨਹੀਂ ਕਰਦੇ, ਤਾਂ ਤੁਹਾਡੀ ਚਮੜੀ ਹੋਰ ਖ਼ੁਸ਼ਕ ਹੋ ਜਾਵੇਗੀ ਜਿਸ ਨਾਲ ਕਈ ਚਮੜੀ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਪਰ ਚਮੜੀ ਦੀ ਦੇਖਭਾਲ ਹਰ ਮੌਸਮ 'ਚ ਅਤੇ ਹਮੇਸ਼ਾ ਕਰਨੀ ਚਾਹੀਦੀ ਹੈ ਪਰ ਸਰਦੀਆਂ 'ਚ ਚਮੜੀ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਫਿਰ ਸਰਦੀਆਂ ਵਿੱਚ ਚਮੜੀ ਦੀ ਦੇਖਭਾਲ ਕਿਵੇਂ ਕਰੀਏ?
ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ 'ਚ ਹਰ ਕਿਸੇ ਦੇ ਕੋਲ ਸਮੇਂ ਦੀ ਘਾਟ ਹੈ ਤੇ ਲੋਕ ਚਾਹੁੰਦੇ ਨੇ ਕਿ ਉਹ ਅਜਿਹਾ ਕੋਈ ਨੁਸਖ਼ਾ ਅਪਣਾਉਣ ਜਿਸ ਨਾਲ ਉਨ੍ਹਾਂ ਨੂੰ ਤੁਰੰਤ ਫਾਇਦਾ ਮਿਲ ਸਕੇ। ਇਸ ਤਰੀਕੇ ਨਾਲ ਕੁਝ ਘਰੇਲੂ ਨੁਸਖ਼ਿਆ ਦੇ ਜ਼ਰੀਏ ਤੁਸੀਂ ਸਰਦੀਆਂ ਵਿੱਚ ਆਪਣੀ ਚਮੜੀ ਨੂੰ ਸਿਹਤਮੰਦ ਅਤੇ ਸੁੰਦਰ ਰੱਖ ਸਕਦੇ ਹੋ।


ਐਲੋਵੇਰਾ ਅਤੇ ਸ਼ਹਿਦ :

ਐਲੋਵੇਰਾ ਅਤੇ ਸ਼ਹਿਦ ਨੂੰ ਮਿਲਾ ਕੇ ਇਸ ਦੀ ਵਰਤੋਂ ਕਰਨਾ ਚਮੜੀ ਲਈ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਰਦੀਆਂ 'ਚ ਚਮੜੀ ਦੀ ਖੁਸ਼ਕੀ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਚਿਹਰੇ 'ਤੇ ਚਮਕ ਆ ਸਕਦੀ ਹੈ। ਇਸ ਨਾਲ ਚਮੜੀ ਵੀ ਨਰਮ ਹੁੰਦੀ ਹੈ।


ਸ਼ਹਿਦ ਅਤੇ ਨਿੰਬੂ :

ਜੇਕਰ ਹੱਥਾਂ ਦੀ ਚਮੜੀ ਬਹੁਤ ਖੁਸ਼ਕ ਹੈ ਤਾਂ ਇਸ ਦੇ ਲਈ ਜਾਂ ਤਾਂ ਨਿੰਬੂ ਅਤੇ ਚੀਨੀ ਨੂੰ ਮਿਲਾ ਕੇ ਹੱਥਾਂ 'ਤੇ ਲਗਾਓ, ਨਹੀਂ ਤਾਂ ਸ਼ਹਿਦ ਅਤੇ ਨਿੰਬੂ ਨੂੰ ਮਿਲਾ ਕੇ ਹੱਥਾਂ 'ਤੇ ਲਗਾਓ ਅਤੇ ਕੁਝ ਦੇਰ ਇਸ ਤਰ੍ਹਾਂ ਹੀ ਰਹਿਣ ਦਿਓ। ਇਸ ਨੂੰ ਥੋੜ੍ਹੀ ਦੇਰ ਤੱਕ ਕੋਸੇ ਪਾਣੀ ਨਾਲ ਧੋ ਲਓ, ਫਾਇਦਾ ਹੋਵੇਗਾ।


ਸ਼ਹਿਦ ਤੇ ਮੱਖਣ :

2 ਚਮਚ ਸ਼ਹਿਦ 'ਚ ਇਕ ਚਮਚ ਮੱਖਣ ਅਤੇ ਥੋੜ੍ਹਾ ਜਿਹਾ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੈਕ ਬਣਾ ਲਓ ਅਤੇ ਇਸ ਨੂੰ ਚਿਹਰੇ ਤੋਂ ਇਲਾਵਾ ਹੱਥਾਂ ਅਤੇ ਗਰਦਨ 'ਤੇ ਲਗਾਓ। ਇਸ ਨੂੰ ਅੱਧੇ ਘੰਟੇ ਲਈ ਇਸ ਤਰ੍ਹਾਂ ਹੀ ਰਹਿਣ ਦਿਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ। ਸਰਦੀਆਂ ਵਿੱਚ ਅਜਿਹਾ ਰੋਜ਼ਾਨਾ ਕਰੋ। ਇਸ ਨਾਲ ਨਾ ਸਿਰਫ ਚਮੜੀ ਨਰਮ ਹੋਵੇਗੀ, ਸਗੋਂ ਰੰਗ ਵੀ ਗੋਰਾ ਹੋਵੇਗਾ।


ਬਦਾਮ ਦਾ ਤੇਲ :

ਬਦਾਮ ਦੇ ਤੇਲ ਵਿੱਚ ਕਈ ਅਜਿਹੇ ਗੁਣ ਹੁੰਦੇ ਹਨ, ਜੋ ਚਿਹਰੇ ਨੂੰ ਚਮਕਦਾਰ ਬਣਾਉਂਦੇ ਹਨ। ਚਿਹਰੇ ਨੂੰ ਧੋਣ ਤੋਂ ਬਾਅਦ ਬਦਾਮ ਦੇ ਤੇਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਰਾਤ ਨੂੰ ਚਿਹਰੇ ਨੂੰ ਧੋਣ ਤੋਂ ਬਾਅਦ ਇਸ ਨੂੰ ਲਗਾਉਣ ਨਾਲ ਜ਼ਿਆਦਾ ਫਾਇਦੇ ਮਿਲ ਸਕਦੇ ਹਨ।


ਵਿਟਾਮਿਨ ਈ ਤੇਲ :

ਤੁਸੀਂ ਸਰਦੀਆਂ ਵਿੱਚ ਆਪਣੀ ਚਮੜੀ ਨੂੰ ਨਿਖਾਰਨ ਲਈ ਵਿਟਾਮਿਨ ਈ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਚਮੜੀ ਨੂੰ ਨਮੀ ਮਿਲਦੀ ਹੈ ਅਤੇ ਸਕਿਨ ਦੀ ਬਣਤਰ ਵਿਚ ਵੀ ਸੁਧਾਰ ਹੁੰਦਾ ਹੈ। ਚਿਹਰੇ ਨੂੰ ਧੋਣ ਤੋਂ ਬਾਅਦ ਰੋਜ਼ਾਨਾ ਵਿਟਾਮਿਨ ਈ ਦਾ ਤੇਲ ਚਿਹਰੇ 'ਤੇ ਲਗਾਉਣਾ ਫਾਇਦੇਮੰਦ ਹੁੰਦਾ ਹੈ।


ਜੈਤੂਨ ਦਾ ਤੇਲ :

ਸਰਦੀਆਂ 'ਚ ਚਿਹਰੇ 'ਤੇ ਜੈਤੂਨ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਚਮੜੀ ਨੂੰ ਨਮੀ ਮਿਲਦੀ ਹੈ, ਜੋ ਚਮਕਦਾਰ ਸਕਿਨ ਲਈ ਕਾਰਗਰ ਹੈ। ਇੱਕ ਚੱਮਚ ਜੈਤੂਨ ਦਾ ਤੇਲ ਚਿਹਰੇ 'ਤੇ ਲਗਾ ਕੇ ਕੁਝ ਦੇਰ ਤੱਕ ਮਾਲਿਸ਼ ਕਰਨ ਨਾਲ ਫਾਇਦਾ ਹੋ ਸਕਦਾ ਹੈ।

ਵੀਡੀਓ

ਹੋਰ
Have something to say? Post your comment
X