ਚੰਡੀਗੜ੍ਹ, 6 ਦਸੰਬਰ, ਦੇਸ਼ ਕਲਿੱਕ ਬਿਓਰੋ :
ਅੰਗੂਰ ਦੇ ਭਾਅ ਨੂੰ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਅੰਗੂਰ ਦੇ ਇਕ ਦਾਣੇ ਦੀ ਕੀਮਤ ਹਜ਼ਾਰਾਂ ਰੁਪਏ ਅਤੇ ਇਕ ਗੁੱਛੇ ਦੀ ਕੀਮਤ ਲੱਖਾਂ ਰੁਪਏ ਵਿੱਚ ਹੈ। ਅੰਗੂਰ ਦੇ ਇਕ ਦਾਣੇ ਦੀ ਕੀਮਤ ਤਕਰੀਬਨ 35 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਹੈ, ਸੁਣਨ ਪੜ੍ਹਨ ਨੂੰ ਭਾਵੇਂ ਇਹ ਕੁਝ ਅਜੀਬ ਲੱਗੇ ਪ੍ਰੰਤੂ ਇਹ ਸੱਚ ਹੈ। ਇਸ ਤਰ੍ਹਾਂ ਦੀ ਅੰਗੂਰ ਦੀ ਇਕ ਕਿਸਮ ਹੈ ਜਿਸ ਦੇ ਗੁੱਛੇ ਦੀ ਕੀਮਤ ਲੱਖਾਂ ਰੁਪਏ ਹੈ। Tellerreport ਮੁਤਾਬਕ 26 ਅੰਗੂਰਾਂ ਦਾ ਇਕ ਗੁੱਛਾ ਕਰੀਬ 9 ਲੱਖ ਰੁਪਏ ਵਿੱਚ ਮਿਲਦਾ ਹੈ। ਇਸ ਅਨੌਖੀ ਕਿਸਮ ਦੇ ਅੰਗੂਰਾਂ ਦੀ ਨਿਲਾਮੀ ਹੁੰਦੀ ਹੈ। ਬਿਜਨੈਸ ਇਨਸਾਈਡਰ ਦੀ ਰਿਪੋਰਟ ਮੁਤਾਬਕ ਇਸ ਅੰਗੂਰ ਨੂੰ ਰੂਬੀ ਰੋਮਨ ਨਾਮ ਨਾਲ ਜਾਣਿਆ ਜਾਂਦਾ ਹੈ।