ਠੇਕਾ ਕਾਮਿਆਂ ਤੋਂ ਐਕਸੀਅਨ ਸਵਜੀਤ ਸਿੰਘ ਨੇ ਧਰਨਾ ਵਿਚ ਆਕੇ ਲਿਆ ਮੰਗ ਪੱਤਰ
ਸੰਗਰੂਰ, 16 ਨਵੰਬਰ, ਦਲਜੀਤ ਕੌਰ
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਥੱਲੇ ਮੋਰਚੇ ਦੇ ਸੂਬਾ ਆਗੂ ਸ਼ੇਰ ਸਿੰਘ ਖੰਨਾ ਅਤੇ ਮਦਨ ਸਿੰਘ ਅਗਵਾਈ ਹੇਠ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਮੰਡਲ ਸੰਗਰੂਰ ਐਕਸੀਅਨ ਸੀਵਰੇਜ ਬੋਰਡ ਦੇ ਦਫ਼ਤਰ ਮੋਰਚੇ ਵਲੋ ਉਲੀਕੇ ਗਏ 15 ਅਤੇ 16 ਨਵੰਬਰ ਨੂੰ ਵਾਟਰ ਸਪਲਾਈ ਸੀਵਰੇਜ ਬੋਰਡ ਅਤੇ ਜਲ ਸਪਲਾਈ ਸੈਨੀਟੇਸ਼ਨ ਵਲੋਂ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਬੰਦ ਕਰਕੇ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਬੰਦ ਰੱਖ ਕੇ ਧਰਨਾ ਦੂਜੇ ਦਿਨ ਦੇਰ ਸ਼ਾਮ ਤੱਕ ਜਾਰੀ ਰਿਹਾ ਜਿਸ ਵਿਚ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਜੇਕਰ ਮੁੱਖ ਮੰਤਰੀ ਵਲੋਂ 18 ਨਵੰਬਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੋਰਚੇ ਨਾਲ ਰੱਖੀ ਮੀਟਿੰਗ ਨਾ ਕੀਤੀ ਗਈ ਤਾਂ ਮੋਰਚੇ ਵਲੋਂ ਤਿੱਖੇ ਸੰਘਰਸ਼ ਦਾ ਐਲਾਣ ਕੀਤਾ ਜਾਵੇਗਾ। ਉਨਾਂ ਕਿਹਾ ਸੱਤਾ ਵਿਚ ਆਈ ਆਪ ਦੀ ਸਰਕਾਰ ਨੇ ਜੋ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੀ ਸੀ ।ਉਨਾਂ ਕੀਤਾ ਵਾਅਦਿਆਂ ਤੋਂ ਪੰਜਾਬ ਸਰਕਾਰ ਭੱਜ ਰਹੀ ਹੈ ਜਿਸ ਨੂੰ ਲ਼ੈਕੇ ਪੰਜਾਬ ਦੇ ਠੇਕਾ ਕਾਮੇ ਸੰਘਰਸ਼ ਕਰਨ ਲਈ ਮਜ਼ਬੂਰ ਹਨ। ਪੰਜਾਬ ਸਰਕਾਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿਚ ਠੇਕੇਦਾਰਾਂ ਸੁਸਾਇਟੀਆਂ ਕੰਪਨੀਆਂ ਅਤੇ ਇੱਨਲਿਸਟਮੈਂਟ ਰਾਹੀਂ ਠੇਕਾ ਮੁਲਾਜ਼ਮਾਂ ਦੀ ਹੋ ਰਹੀ ਲੁੱਟ ਦੇ ਸੰਬੰਧ ਵਿੱਚ ਲੋਕ-ਲੁਭਾਵਣੀਆਂ ਗੱਲਾਂ ਕਰਕੇ ਫੋਕੀ ਵਾਹ-ਵਾਹ ਖੱਟੀ ਜਾ ਰਹੀ ਹੈ ਦੂਜੇ ਪਾਸੇ ਆਪਣੇ ਆਪ ਨੂੰ ਲੋਕ ਹਿਤੈਸ਼ੀ ਕਹਾਉਣ ਵਾਲੀ ਪੰਜਾਬ ਸਰਕਾਰ ਵੱਲੋੰ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਆਊਟਸੋਰਸਿਸ,ਠੇਕੇਦਾਰਾਂ,ਕੰਪਨੀਆਂ,ਸੁਸਾਇਟੀਆਂ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਅਣ-ਵੇਖਿਆ ਕਰਕੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਬਾਹਰੋਂ ਨਵੀਂ ਸਿੱਧੀ ਭਰਤੀ ਕਰਨ ਦਾ ਲੋਕਮਾਰੂ ਫ਼ੈਸਲਾ ਲਿਆ ਜਾ ਰਿਹਾ ਹੈ,ਧਰਨਾਕਾਰੀਆਂ ਦੇ ਚੱਲ ਰਹੇ ਸੰਘਰਸ਼ ਦੌਰਾਨ ਐਕਸੀਅਨ ਸਵਜੀਤ ਸਿੰਘ ਧਰਨੇ ਵਿਚ ਆਕੇ ਮੰਗ ਪੱਤਰ ਲਿਆ ਅਤੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾ ਦਾ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਸੁਖਦੇਵ ਸ਼ਰਮਾ,ਰਮਨ ਸਿੰਘ ਕਾਲਾਝਾੜ,ਗੁਰਜੰਟ ਸਿੰਘ ਬੁਗਰਾ,ਗੁਰਬਿੰਦਰ ਸਿੰਘ ਲਾਡੀ,ਸਤਨਾਮ ਸਿੰਘ , ਸੰਜੂ ਖਨੌਰੀ,ਸੰਦੀਪ ਕੌਰ,ਮੀਨਾਕਸ਼ੀ,ਭਾਰਤੀ,ਵਰਿੰਦਰ ਸਿੰਘ,ਕਰਮ ਚੰਦ,ਸੰਜੂ ਧੂਰੀ,ਬਲਵੰਤ ਸਿੰਘ ਲੌਂਗੋਵਾਲ,ਗੁਰਮੇਲ ਸਿੰਘ ,ਮੰਨੂੰ ਖਨੌਰੀ,ਪ੍ਰਮੋਦ ਖਨੌਰੀ ਆਦਿ ਹਾਜ਼ਰ ਸਨ