ਚੰਡੀਗੜ੍ਹ, 7 ਦਸੰਬਰ, ਦੇਸ਼ ਕਲਿੱਕ ਬਿਓਰੋ :
ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ। ਲੋਕਾਂ ਦੇ ਭਰੋਸੇਮੰਦ ਬੀਮਾ ਕੰਪਨੀ ਹੈ। ਐਲਆਈਸੀ ਦੀਆਂ ਸਕੀਮਾਂ ਵਿੱਚ ਪੈਸਾ ਲਗਾ ਕੇ ਲੋਕ ਆਪਣਾ ਭਵਿੱਖ ਸੁਰੱਖਿਅਤ ਕਰਦੇ ਹਨ। ਐਲਆਈਸੀ ਦੀ ਇਕ ਅਜਿਹੀ ਸਕੀਮ ਹੈ ਜਿਸ ਵਿੱਚ ਲੋਕ ਜੇਕਰ ਰੋਜ਼ਾਨਾ 253 ਰੁਪਏ ਲਗਾਉਣ ਤਾਂ ਉਸ ਦੇ 54 ਲੱਖ ਦੇ ਕਰੀਬ ਰੁਪਏ ਮਿਲਣਗੇ। ਇਹ ਸਕੀਮ ਹੈ ਜੀਵਨ ਲਾਭ ਯੋਜਨਾ (Jeevan Labh Yojana)। ਇਸ ਸਕੀਮ ਵਿੱਚ ਐਲਆਈਸੀ ਪੂਰੀ ਹੋਣ ਉਤੇ ਇਕੱਠੀ ਰਕਮ ਦਿੰਦੀ ਹੈ। ਸਕੀਮ ਦੇ ਚਲਦਿਆਂ ਜੇਕਰ ਪਾਲਿਸੀਧਾਰਕ ਦੀ ਮੌਤ ਹੋ ਜਾਵੇ ਤਾਂ ਉਸਦੇ ਪਰਿਵਾਰ ਲਈ ਆਰਥਿਕ ਮਦਦ ਵੀ ਪ੍ਰਦਾਨ ਕਰਦੀ ਹੈ।
ਜੇਕਰ ਤੁਸੀਂ 54 ਲੱਖ ਰੁਪਏ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 25 ਸਾਲ ਦੀ ਪਾਲਿਸੀ ਲੈਣੀ ਪਵੇਗੀ। ਇਸ ਵਿੱਚ ਤੁਹਾਨੂੰ 20 ਲੱਖ ਰੁਪਏ ਦੀ ਰਕਮ ਬੀਮੇ ਲਈ ਦੇਣੀ ਪਵੇਗੀ। ਅਜਿਹੇ ਵਿੱਚ ਤੁਹਾਨੂੰ ਹਰ ਸਾਲ 92,400 ਰੁਪਏ ਪ੍ਰੀਮੀਅਮ ਵਜੋਂ ਜਮ੍ਹਾਂ ਕਰਾਉਣੇ ਪੈਣਗੇ। ਐਲਆਈਸੀ ਜੀਵਨ ਲਾਭ ਪਾਲਿਸੀ ਲੈਣ ਲਈ ਘੱਟੋ ਘੱਟ ਉਮਰ 18 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ 59 ਸਾਲ ਹੋਣੀ ਚਾਹੀਦੀ ਹੈ।
ਇਸ ਵਿੱਚ ਹਰ ਸਾਲ 92,400 ਰੁਪਏ ਪ੍ਰੀਮੀਅਮ ਵਜੋਂ ਕਰਾਉਣਾ ਹੋਵੇਗਾ। ਇਸ ਤਰ੍ਹਾਂ ਹਰ ਮਹੀਨੇ ਤੁਹਾਨੂੰ 7,700 ਰੁਪਏ ਅਤੇ ਪ੍ਰਤੀ ਦਿਨ ਦੇ ਹਿਸਾਬ ਨਾਲ 253 ਰੁਪਏ ਨਿਵੇਸ਼ ਕਰਨਾ ਪਵੇਗਾ। ਤੁਹਾਡੀ ਇਹ ਪਾਲਿਸੀ ਜਦੋਂ ਮੈਚਿਊਰ ਹੋ ਗਈ ਤਾਂ ਤੁਹਾਨੂੰ 54.50 ਲੱਖ ਰੁਪਏ ਮਿਲਣਗੇ।
LIC ਮੁਤਾਬਕ ਜੇਕਰ ਕੋਈ ਵਿਅਕਤੀ 21 ਸਾਲ ਲਈ ਪਾਲਿਸ ਟਰਮ ਚੁਣਦਾ ਹੈ ਤਾਂ ਇਸਦੀ ਲਈ ਉਮਰ ਪਾਲਿਸ ਲੈਂਦੇ ਸਮੇਂ 54 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। 25 ਸਾਲ ਪਾਲਿਸੀ ਟਰਮ ਲਈ ਵਿਅਕਤੀ ਦੀ ਉਮਰ ਸੀਮਾ 50 ਸਾਲ ਹੋਣੀ ਚਾਹੀਦੀ ਹੈ। ਪਾਲਿਸੀ ਦੀ ਮੈਚਿਊਰਟੀ ਦੀ ਜ਼ਿਆਦਾ ਤੋਂ ਜ਼ਿਆਦਾ ਉਮਰ 75 ਸਾਲ ਰੱਖੀ ਹੈ।