ਜੇ ਸਰਕਾਰ ਨੇ ਮਸਲੇ ਦਾ ਹੱਲ ਕਰਨ ਦਾ ਯਤਨ ਨਹੀਂ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ:- ਹਰਜੀਤ ਸਿੰਘ
ਚੰਡੀਗੜ੍ਹ: 15 ਨਵੰਬਰ, ਦੇਸ਼ ਕਲਿੱਕ ਬਿਓਰੋ
ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਦਿੱਤੇ ਪ੍ਰੋਗਰਾਮ ਤਹਿਤ ਸਾਰੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਬਿਜਲੀ, ਜਲ ਸਪਲਾਈ, ਤੇ ਸੀਵਰੇਜ ਬੋਰਡ ਪੀ ਡਬਲਯੂ ਡੀ ਇਲੈਕਟਰੀਕਲ, ਸਹਿਤ ਵਿਭਾਗ, ਡੀ.ਸੀ.ਦਫਤਰਾਂ ਦੇ ਕਲਾਕਾਰਾਂ, ਹਾਈਡਲ ਪ੍ਰੋਜੈਕਟਾਂ, ਥਰਮਲ ਪਲਾਂਟਾਂ ਦੇ ਕਾਮਿਆਂ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਦੋ ਰੋਜ਼ਾ ਸਮੂਹਿਕ ਛੁੱਟੀ ਲੇਕੇ ਮੁਕੰਮਲ ਕੰਮ ਜਾਮ ਕੀਤਾ ਗਿਆ। ਇਹ ਐਕਸ਼ਨ ਸਾਰੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਥਰਮਲ ਪਲਾਂਟਾਂ ਹਾਈਡਲ ਪ੍ਰੋਜੈਕਟਾਂ ਵਿੱਚ ਮੁਕੰਮਲ ਤੌਰ ਤੇ ਕੰਮ ਜਾਮ ਕੀਤਾ ਗਿਆ। ਇਹ ਪ੍ਰੋਗਰਾਮ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋਇਆ ਤੇ ਕੱਲ੍ਹ ਸ਼ਾਮ ਦੇ 6 ਵਜੇ ਤੱਕ ਸਾਰੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਲਾਗੂ ਰਹੇਗਾ। ਇਸ ਅਮਲ ਨੂੰ ਲਾਗੂ ਕਰਦਿਆਂ ਵੱਖੋ ਵੱਖਰੇ ਵਿਭਾਗਾਂ ਦੇ ਦਫਤਰਾਂ ਦੇ ਅੱਗੇ ਸਮੇਤ ਪਰਿਵਾਰਾਂ ਵੱਡੇ ਇਕੱਠ ਕੀਤੇ ਗਏ, ਤੇ ਰੈਲੀ ਅਤੇ ਮੁਜਾਹਰੇ ਹੋ ਰਹੇ ਹਨ ਅਤੇ ਸ਼ਹਿਰਾਂ ਵਿੱਚ ਰੋਸ ਮਾਰਚ ਕਰਕੇ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਆਪਣੇ ਗੁੱਸੇ ਦਾ ਇਜ਼ਹਾਰ ਕਰਨਗੇ।
ਇਸ ਸਮੇ ਕਨਵੀਨਰ ਗੁਰਵਿੰਦਰ ਸਿੰਘ ਪੰਨੂੰ ਕਾਰਜਕਾਰੀ ਸਕੱਤਰ ਹਰਜੀਤ ਸਿੰਘ ਖੁਸ਼ਦੀਪ ਸਿੰਘ ਜਸਵਿੰਦਰ ਸਿੰਘ ਸੈਂਟਰਲ ਸਟੋਰ ਬਲਜਿੰਦਰ ਸਿੰਘ ਲੋਪੋਂ ਨੇ ਬੋਲਦਿਆਂ ਕਿਹਾ ਕਿ ਇਹ ਸੰਘਰਸ਼ ਸੱਦਾ ਇਸ ਕਰਕੇ ਦਿੱਤਾ ਗਿਆ ਕੇ ਸਰਕਾਰ ਸਰਕਾਰੀ ਵਿਭਾਗਾਂ ਦਾ ਕੰਮ ਕਾਰ ਨਿੱਜੀ ਹੱਥਾਂ ਵਿੱਚ ਸੋਂਪਣ ਦੀ ਤਿਆਰੀ ਵਿੱਚ ਹੈ ਇਸ ਦਿਸ਼ਾ ਵਿੱਚ ਕਦਮ ਵਧਾ ਰਹੀ ਹੈ। ਇਸ ਦੀ ਲੋੜ ਵੱਜੋਂ ਆਉਟਸੋਰਸਡ ਲੇਵਰ ਪ੍ਰਣਾਲੀ ਪੂਰੇ ਪੰਜਾਬ ਅੰਦਰ ਲਾਗੂ ਕੀਤੀ ਗਈ। ਅਸੀਂ ਆਉਟਸੋਰਸਡ ਅਤੇ ਇਨਲਿਸਟਮੈਂਟ ਦੇ ਰੂਪ ਵਿੱਚ ਕੰਮ ਕਰਦੇ ਮੁਲਾਜਮ ਪਿਛਲੇ 10-12 ਸਾਲਾਂ ਤੋਂ ਹੀ ਆਪਣੇ ਪੱਕੇ ਰੁਜ਼ਗਾਰ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਾਂ। ਇਸ ਸਮੇਂ ਤੇ ਆ ਕੇ ਜਿਹੜੀ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਥੱਲੇ ਆਈ ਸੀ ਉਸੇ ਸਰਕਾਰ ਨੇ ਪੱਕਾ ਰੁਜ਼ਗਾਰ ਦੇਣ ਦੀ ਥਾਂ ਬਾਹਰੋਂ ਪੱਕੀ ਭਰਤੀ ਕਰਕੇ ਆਊਟਸੋਰਸ਼ਡ ਮੁਲਾਜ਼ਮਾਂ ਦੀ ਛਾਟੀ ਦਾ ਹੱਲਾ ਵਿਢ ਦਿੱਤਾ ਹੈ। ਬਿਜਲੀ ਵਿਭਾਗ ਵਿੱਚ 2000 ਸਹਾਇਕ ਲਾਇਨਮੈਨਾਂ ਦੀ ਇੰਟਰਵਿਊ ਲੈਤੀ ਗਈ ਡੀ.ਸੀ.ਦਫਤਰਾਂ ਦੇ ਕਲਰਕਾਂ ਦੀ ਨਵੀਂ ਭਰਤੀ ਕਰਕੇ ਉਨ੍ਹਾਂ ਦੀ ਛਾਟੀ ਕੀਤੀ ਗਈ ਮਿਲਕ ਪਲਾਂਟਾਂ ਵਿੱਚ ਨਵੀਂ ਭਰਤੀ ਕਰਕੇ ਉਨ੍ਹਾਂ ਦੀ ਛਾਟੀ ਹੈ ਅਤੇ ਹੋਰਨਾਂ ਵਿਭਾਗਾਂ ਵਿੱਚ ਵੀ ਨਵੀਂ ਭਰਤੀ ਕਰਕੇ ਉਨ੍ਹਾਂ ਦੀ ਛਾਟੀ ਕੀਤੀ ਜਾ ਰਹੀ ਹੈ। ਇਸ ਛਾਂਟੀ ਦੇ ਵਿਰੋਧ ਦੇ ਵਿਚ ਇਹ ਦੋ ਰੋਜ਼ਾ ਸੰਘਰਸ਼ ਦਾ ਸੱਦਾ ਦਿੱਤਾ ਗਿਆ ਤੇ ਇਸ ਨੂੰ ਸਫਲ ਰੂਪ ਵਿੱਚ ਲਾਗੂ ਕੀਤਾ ਗਿਆ ਤੇ ਇਹ ਸੰਘਰਸ਼ ਕੱਲ੍ਹ ਸ਼ਾਮ ਤੱਕ ਜਾਰੀ ਰਹੇਗਾ। ਜੇ ਸਰਕਾਰ ਨੇ ਫਿਰ ਵੀ ਮਸਲੇ ਦਾ ਹੱਲ ਕਰਨ ਦਾ ਯਤਨ ਨਾ ਕੀਤਾ ਤਾਂ ਇਸ ਸੰਘਰਸ਼ ਸੱਦੇ ਨੂੰ ਵਧਾਇਆ ਵੀ ਜਾ ਸਕਦਾ ਹੈ।
ਇੰਦਰਜੀਤ ਬਜਾਜ ਇਸਉਏਟ ਨਾਂਅ ਦੀ ਕੰਪਨੀ ਜਲੰਧਰ ਤੋਂ ਉਸ ਨੇ ਇਕ ਧਮਕੀ ਪੱਤਰ ਜਾਰੀ ਕੀਤਾ, ਅਸੀਂ ਉਸ ਕੰਪਨੀ ਨੂੰ ਜੋਰਦਾਰ ਹਦਾਇਤਾਂ ਕਰਦੇ ਹਾਂ ਕੇ ਉਹ ਇਸ ਤਰ੍ਹਾਂ ਦੀਆਂ ਗਿੱਦੜ ਧਮਕੀਆਂ ਦੇਣ ਦੀ ਥਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਘੱਟੋ-ਘੱਟ ਉਜਰਤਾਂ ਦੇ ਨਿਯਮ ਮੁਤਾਬਕ ਤਨਖਾਹ ਦੀ ਅਦਾਇਗੀ ਕਰਨ ਤੇ ਮ੍ਰਿਤਕਾ ਦੇ ਵਾਰਸਾਂ ਦਾ ਰਹਿੰਦਾ ਬਕਾਇਆ ਉਸ ਦੀ ਅਦਾਇਗੀ ਕਰਨ ਦੀ ਆਪਣੀ ਜੁੰਮੇਵਾਰੀ ਪੂਰੀ ਕਰੇ ਜੇ ਉਸਨੇ ਇਹ ਧਮਕੀਆਂ ਬੰਦ ਨਾ ਕੀਤੀਆਂ ਤਾਂ ਪੂਰੇ ਪੰਜਾਬ ਦੇ ਠੇਕਾ ਮੁਲਾਜ਼ਮ ਉਸ ਦੇ ਵਿਰੁੱਧ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੇ ਤੇ ਉਸ ਦੇ ਕੰਮ ਦਾ ਬਾਈਕਾਟ ਵੀ ਕਰਨਗੇ।
ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ. ਐਲ.ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਰਣਜੀਤ ਸਾਗਰ ਡੈਮ, ਜੂ. ਵੀ. ਸੀ ਪਠਾਨਕੋਟ, ਹਾਜੀਪੁਰ ਪ੍ਰਾਜੈਕਟ, ਜੁਗਿੰਦਰ ਨਗਰ ਸ਼ਾਨਣ ਪਾਵਰ ਹਾਊਸ, ਅਨੰਦਪੁਰ ਹਾਈਡਲ ਪ੍ਰੋਜੈਕਟ ਇਹ ਮੁਕੰਮਲ ਤੌਰ ਦੇ ਬੰਦ ਹਨ ਸਾਉਥ ਅਤੇ ਨੌਰਥ ਦੇ ਨਿਉਡਲ ਸੈਟਰ ਨੂੰ ਵੀ ਬਿਲਕੁਲ ਬੰਦ ਕੀਤਾ ਗਿਆ ਤੇ 132kv, 220kv, 400kv,66kv ਸਬ ਸਟੇਸ਼ਨ ਵਿਚ ਆਉਟਸੋਰਸਡ ਦੇ ਰੂਪ ਵਿੱਚ ਕੰਮ ਕਰਦੇ ਮੁਲਾਜਮ ਨੇ ਵੀ ਕੰਮ ਬੰਦ ਕੀਤਾ ਹੋਇਆ ਹੈ ਤੇ ਪੂਰੇ ਪੰਜਾਬ ਵਿੱਚ ਆਊਟਸੋਰਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਕਰਕੇ ਕੰਮ ਪੂਰੀ ਤਰ੍ਹਾਂ ਭਰਵਾਵੀਤ ਹੋ ਰਿਹਾ ਹੈ।