ਲੌਂਗੋਵਾਲ, 21 ਨਵੰਬਰ , ਦੇਸ਼ ਕਲਿੱਕ ਬਿਓਰੋ
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਮੋਰਚੇ ਦੇ ਸੂਬਾ ਆਗੂ ਸ਼ੇਰ ਸਿੰਘ ਖੰਨਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਤੱਕ ਰੋਸ ਮਾਰਚ ਕੱਢ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਸੁਖਪਾਲ ਸਿੰਘ ਸ਼ਾਹਪੁਰ,ਸਨਦੀਪ ਸਿੰਘ ਵੇਰਕਾ, ਨਿਰਮਲ ਸਿੰਘ ਲਹਿਰਾ ਅਤੇ ਦਰਸ਼ਨ ਸਿੰਘ , ਅਨੁਜ ਕੁਮਾਰ ਨੇ ਬੋਲਿਆ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਖ ਵੱਖ ਵਿਭਾਗਾਂ ਵਿਚੋਂ ਵਰਕਰਾਂ ਦੀ ਛਾਂਟੀ ਕਰਕੇ ਨਵੀ ਭਰਤੀ ਕੀਤੀ ਜਾ ਰਹੀ ਹੈ। ਜਿਸ ਨੂੰ ਲੈਕੇ ਪੂਰੇ ਪੰਜਾਬ ਵਿਚ ਮੰਤਰੀਆਂ ਦੀਆਂ ਕੋਠੀਆਂ ਅੱਗੇ ਰੈਲੀਆਂ ਕੱਢ ਕੇ ਪੁਤਲੇ ਫੂਕੇ ਗਏ ਹਨ। ਲੋਕਾਂ ਨਾਲ ਝੂਠੇ ਵਾਅਦੇ ਕਰਕੇ ਆਈ ਭਗਵੰਤ ਮਾਨ ਦੀ ਸਰਕਾਰ ਮੋਰਚੇ ਨੂੰ 6 ਵਾਰੀ ਲਿਖਤੀ ਮੀਟਿੰਗ ਕਰਨ ਤੋਂ ਭੱਜੀ ਹੈ ਜਿਸ ਨੂੰ ਸਰਕਾਰ ਦੇ ਖਿਲਾਫ਼ ਕੱਚੇ ਕਾਮਿਆਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਸਾਨੂੰ ਆਊਟਸੋਰਸਿਸ ,ਕੰਪਨੀਆਂ, ਠੇਕੇਦਾਰਾਂ,ਸੁਸਾਇਟੀਆਂ ਆਦਿ ਇੰਨਲਸਟਮੈਟ ਰਾਹੀਂ ਰੱਖ ਕੇ ਸਾਡੇ ਪੈਸੇ ਦੀ ਲੁੱਟ ਕੀਤੀ ਜਾ ਰਹੀ ਹੈ।ਅਸੀਂ ਪਿਛਲੇ ਲੰਮੇ ਸਮੇਂ ਤੋਂ ਥਰਮਲ ,ਜਲ ਸਪਲਾਈ ਅਤੇ ਸੀਵਰੇਜ ਬੋਰਡ,ਬਿਜਲੀ ਬੋਰਡ,ਵੇਰਕਾ,ਡੀ,ਸੀ,ਦਫ਼ਤਰਾਂ,ਪੀ ਡਬਲਿਊ ਇਲੈਕਟ੍ਰੀਕਲ ਆਦਿ ਵਿਭਾਗਾਂ ਚ' ਕੰਮ ਕਰਦੇ ਆ ਰਹੇ ਹਾਂ ਸਾਨੂੰ ਨੂੰ ਬਿਨਾਂ ਸ਼ਰਤ ਵਿਭਾਗਾਂ ਚ ਲਿਆਕੇ ਰੈਗੂਲਰ ਕੀਤਾ ਜਾਵੇ।ਸਰਕਾਰ ਵਲੋਂ ਵਿਭਾਗਾਂ ਵਿਚ ਨਵੀਂ ਭਰਤੀ ਦੇ ਨਾਂਅ ਹੇਠ 10-15 ਸਾਲਾਂ ਤੋਂ ਕੰਮ ਕਰਦੇ ਕਾਮਿਆਂ ਦੀ ਛਾਂਟੀ ਕਰ ਰਹੀ ਰਹੀ ਹੈ।ਜਿਸਨੂੰ ਠੇਕਾ ਕਾਮਿਆਂ ਵਲੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਜੇਕਰ ਮੁੱਖ ਮੰਤਰੀ ਵਲੋਂ ਸਾਡੇ ਨਾਲ ਮੀਟਿੰਗ ਕਰਕੇ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਸੰਜੇ ਕੁਮਾਰ ਵਲੋਂ ਮੰਗ ਪੱਤਰ ਲੈਕੇ ਧਰਨਾ ਸਮਾਪਤ ਕਰਵਾਇਆ ਗਿਆ ਅਤੇ ਉਨਾਂ ਵਿਸ਼ਵਾਸ ਦਿਵਾਇਆ ਉਹ ਮੰਤਰੀ ਜੀ ਨਾਲ ਗੱਲ ਕਰਕੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਕੇ ਮਸਲੇ ਦਾ ਹੱਲ ਕਰਵਾਇਆ ਜਾਵੇਗਾ । ਇਸ ਮੌਕੇ ਗੁਰਜੰਟ ਸਿੰਘ ਬੁਗਰਾ, ਪ੍ਰਦੀਪ ਚੀਮਾਂ, ਰਵੀ ਕੁਮਾਰ, ਦਰਸ਼ਨ ਸਿੰਘ, ਯਾਦਵਿੰਦਰ ਯਾਦੀ, ਹਰਮਿਲਾਪ ਸਿੰਘ , ਨਰੈਣਦੱਤ ਧੂਰੀ, ਸੰਜੂ ਧੂਰੀ, ਪਰਮਿੰਦਰ ਸਿੰਘ, ਦਰਸ਼ਨ ਸਿੰਘ ਮੰਡੇਰ, ਗੁਰਮੇਲ ਸਿੰਘ ਲੌਂਗੋਵਾਲ ਆਦਿ ਮੌਜੂਦ ਸਨ।