ਚੰਡੀਗੜ੍ਹ, 6 ਦਸੰਬਰ, ਦੇਸ਼ ਕਲਿੱਕ ਬਿਓਰੋ :
ਅੰਗੂਰ ਦੇ ਭਾਅ ਨੂੰ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਅੰਗੂਰ ਦੇ ਇਕ ਦਾਣੇ ਦੀ ਕੀਮਤ ਹਜ਼ਾਰਾਂ ਰੁਪਏ ਅਤੇ ਇਕ ਗੁੱਛੇ ਦੀ ਕੀਮਤ ਲੱਖਾਂ ਰੁਪਏ ਵਿੱਚ ਹੈ। ਅੰਗੂਰ ਦੇ ਇਕ ਦਾਣੇ ਦੀ ਕੀਮਤ ਤਕਰੀਬਨ 35 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਹੈ, ਸੁਣਨ ਪੜ੍ਹਨ ਨੂੰ ਭਾਵੇਂ ਇਹ ਕੁਝ ਅਜੀਬ ਲੱਗੇ ਪ੍ਰੰਤੂ ਇਹ ਸੱਚ ਹੈ। ਇਸ ਤਰ੍ਹਾਂ ਦੀ ਅੰਗੂਰ ਦੀ ਇਕ ਕਿਸਮ ਹੈ ਜਿਸ ਦੇ ਗੁੱਛੇ ਦੀ ਕੀਮਤ ਲੱਖਾਂ ਰੁਪਏ ਹੈ।
ਇਹ ਵੀ ਪੜ੍ਹੋ : ATM ’ਚੋਂ ਨਿਕਲੇਗਾ ਸੋਨਾ, ਪਹਿਲਾ ਏਟੀਐਮ ਲਾਂਚ
Tellerreport ਮੁਤਾਬਕ 26 ਅੰਗੂਰਾਂ ਦਾ ਇਕ ਗੁੱਛਾ ਕਰੀਬ 9 ਲੱਖ ਰੁਪਏ ਵਿੱਚ ਮਿਲਦਾ ਹੈ। ਇਸ ਅਨੌਖੀ ਕਿਸਮ ਦੇ ਅੰਗੂਰਾਂ ਦੀ ਨਿਲਾਮੀ ਹੁੰਦੀ ਹੈ। ਬਿਜਨੈਸ ਇਨਸਾਈਡਰ ਦੀ ਰਿਪੋਰਟ ਮੁਤਾਬਕ ਇਸ ਅੰਗੂਰ ਨੂੰ ਰੂਬੀ ਰੋਮਨ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਅੰਗੂਰ ਜਾਪਾਨ ਦੇ ਇਸ਼ਿਕਾਵਾ ਵਿੱਚ ਹੁੰਦੇ ਹਨ। ਆਕਾਰ ਵਿੱਚ ਇਹ ਹੋਰਾਂ ਅੰਗੂਰਾਂ ਦੇ ਮੁਕਾਬਲੇ 4 ਗੁਣਾ ਵੱਡੇ ਹੁੰਦੇ ਹਨ। ਇਸ ਦੇ ਨਾਲ ਹੀ ਹੋਰ ਅੰਗੂਰਾਂ ਦੇ ਮੁਕਾਬਲੇ ਜ਼ਿਆਦਾ ਮਿੱਠੇ ਅਤੇ ਰਸਭਰੇ ਵੀ ਹੁੰਦੇ ਹਨ। ਇਹ ਅੰਗੂਰ ਬਹੁਤ ਹੀ ਦੁਰਲਭ ਹਨ। ਇਸ ਦੇ ਇਕ ਗੁੱਸੇ ਵਿੱਚ 24-26 ਅੰਗੂਰ ਹੁੰਦੇ ਹਨ। ਸਾਲ 2022 ਵਿੱਚ ਨੀਲਾਮੀ ਦੌਰਾਨ 8.8 ਲੱਖ ਰੁਪਏ ਵਿੱਚ ਵੇਚੇ ਗਏ ਸਨ। ਸਾਲ 2021 ਵਿੱਚ ਇਸਦੀ ਕੀਮਤ ਲਗਭਗ ਐਨੀ ਹੀ ਰਹੀ ਸੀ।
ਕਿਵੇਂ ਹੁੰਦੀ ਅੰਗੂਰ ਦੀ ਖੇਤੀ?
Ishikawafood ਵੈਬਸਾਈਟ ਮੁਤਾਬਕ ਜਾਪਾਨ ਦੇ ਇਸ਼ਿਕਾਵਾ ਵਿੱਚ ਅੰਗੂਰ ਕਿਸਾਨਾਂ ਨੇ 1998 ਵਿੱਚ ਪ੍ਰੀਫੇਕਚੁਰਲ ਐਗਰੀਕਲਚਰ ਰਿਸਰਚ ਸੈਂਟਰ ਤੋਂ ਇਕ ਲਾਲ ਰੰਗ ਦੇ ਅੰਗੂਰ ਦੇ ਕਿਸਮ ਨੂੰ ਵਿਕਸਿਤ ਕਰਨ ਨੂੰ ਕਿਹਾ ਸੀ। 400 ਅੰਗੂਰ ਦੀ ਲਤਾਓ ਨਾਲ ਪ੍ਰਯੋਗ ਕੀਤਾ ਗਿਆ। ਦੋ ਸਾਲ ਬਾਅਦ ਇਨ੍ਹਾਂ ਨੂੰ ਫਲ ਲੱਗਣ ਲੱਗਿਆ। 400 ਬੇਲਾਂ ਵਿਚੋਂ ਕੇਵਲ 4 ਨੂੰ ਹੀ ਅੰਗੂਰ ਲੱਗੇ। ਇਨ੍ਹਾਂ ਵਿਚੋਂ ਇਕ ਹੀ ਕਿਸਮ ਦੇ ਸਨ। ਜੋ ਕੰਮ ਦੀ ਰਹੀ, ਹੁਣ ਖੋਜ ਟੀਮ ਇਸਦੀ ਚੁਣੀਦੀਆਂ ਅੰਗੂਰ ਦੀਆਂ ਕਿਸਮ ਦੀ ਖੇਤੀ ਕਰਦੀ ਹੈ। ਅੰਗੂਰ ਦੇ ਰੰਗ, ਆਕਾਰ, ਸਵਾਦ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਸਾਲ 2008 ਵਿੱਚ ਇਸ ਅੰਗੂਰ ਨੂੰ ਨਿਲਾਮੀ ਲਈ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ। 700 ਗ੍ਰਾਮ ਦੇ ਅੰਗੂਰ ਦੇ ਇਕ ਗੁੱਛੇ ਨੂੰ 910 ਰੁਪਏ ਅਮਰੀਕੀ ਡਾਲਰ ਭਾਵ ਕਰੀਬ 64,800 ਰੁਪਏ ਵਿੱਚ ਖਰੀਦਿਆ ਗਿਆ ਸੀ। ਉਸ ਸਮੇਂ ਗੁੱਛੇ ਵਿੱਚ ਅੰਗੂਰ ਦੇ ਇਕ ਦਾਣੇ ਦੀ ਕੀਮਤ 1800 ਰੁਪਏ ਪਹੁੰਚੀ ਸੀ, ਉਥੇ 2016 ਵਿੱਚ 26 ਅੰਗੂਰਾਂ ਦਾ ਇਕ ਗੁੱਛੇ ਨੂੰ 11,000 ਡਾਲਰ ਭਾਵ 7,84,000 ਰੁਪਏ ਤੱਕ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਅਪ੍ਰੈਲ ਤੋਂ ਨਵੰਬਰ ਤੱਕ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ 21 ਫੀਸਦੀ ਵਾਧਾ