ਨਵੀਂ ਦਿੱਲੀ, 6 ਦਸੰਬਰ, ਦੇਸ਼ ਕਲਿੱਕ ਬਿਓਰੋ :
ਹੁਣ ਸੋਨਾ ਵੀ ਏਟੀਅੇਮ ਦੇ ਰਾਹੀਂ ਖਰੀਦਿਆ ਜਾ ਸਕੇਗਾ। ਭਾਰਤ 'ਚ ਪਹਿਲਾ ਗੋਲਡ ਏਟੀਐਮ ਹੈਦਰਾਬਾਦ ਵਿੱਚ ਲਾਂਚ ਕੀਤਾ ਗਿਆ ਹੈ। ਇਹ ਭਾਰਤ ਦਾ ਪਹਿਲਾ ਰੀਅਲ ਟਾਈਮ ਗੋਲਟ ਏਟੀਐਮ ਹੈ। ਗੋਲਡ ਸਿੱਕਾ ਦੇ ਇਸ ਏਟੀਐਮ ਦੀ ਵਰਤੋਂ ਕਰਨਾ ਸੌਖਾ ਹੈ ਅਤੇ ਇਹ 24X7 ਉਪਲੱਬਧ ਹੈ। ਇਸ ਗੋਲਡ ਏਟੀਐਮ ਰਾਹੀਂ ਤੁਸੀਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਸੋਨਾ ਖਰੀਦ ਸਕਦੇ ਹੋ।
ਇਹ ਵੀ ਪੜ੍ਹੋ : ਅੰਗੂਰ ਦੇ ਇਕ ਦਾਣੇ ਦੀ ਕੀਮਤ 35 ਹਜ਼ਾਰ ਅਤੇ ਗੁੱਛੇ ਦੀ ਕੀਮਤ 9 ਲੱਖ ਰੁਪਏ!
ਗੋਲਡ ਏਟੀਐਮ ਵੀ ਦੂਜੇ ਏਟੀਐਮ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਏਟੀਐਮ ਤੋਂ ਸੋਨਾ ਖਰੀਦਣ ਲਈ ਤੁਹਾਨੂੰ ਕ੍ਰੈਡਿਟ ਜਾਂ ਡੇਬਿਟ ਕਾਰਡ ਦੀ ਲੋੜ ਹੋਵੇਗੀ। ਇਸ ਤੋਂ ਬਾਅਦ ਤੁਸੀਂ ਸੋਨਾ ਖਰੀਦਣ ਲਈ ਦਿੱਤੇ ਗਏ ਵਿਅਕਲਪ ਦੀ ਚੋਣ ਕਰਨੀ ਹੋਵੇਗੀ। ਫਿਰ ਤੁਸੀਂ ਕੀਮਤ ਦੀ ਚੋਣ ਕਰਕੇ ਅਤੇ ਬਜਟ ਦੇ ਹਿਸਾਬ ਨਾਲ ਸੋਨਾ ਖਰੀਦ ਸਕਦੇ ਹੋ।
ਇਸ ਸਬੰਧੀ ਕਿਹਾ ਹੈ ਕਿ ਏਟੀਐਮ ਵਿੱਚੋਂ ਖਰੀਦਿਆ ਜਾਣ ਵਾਲੇ ਸੋਨੇ ਦੀ ਕਰੰਸੀ 24 ਕੈਰੇਟ ਗੋਲਡ ਹੈ। ਸੋਨੇ ਦੇ ਸਿੱਕੇ 0.5 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਦੇ ਡਿਨੋਮਿਨੇਸ਼ਨ ਵਿੱਚ ਉਪਲੱਬਧ ਹਨ। ਕੋਈ ਵੀ 0.5 ਗ੍ਰਾਮ ਤੋਂ ਘੱਟ ਜਾਂ 100 ਗ੍ਰਾਮ ਤੋਂ ਜ਼ਿਆਦਾ ਸੋਨਾ ਨਹੀਂ ਖਰੀਦ ਸਕਦਾ।