ਮੋਹਾਲੀ, 01 ਜੂਨ, ਦੇਸ਼ ਕਲਿੱਕ ਬਿਊਰੋ :
ਭਾਰਤ ਸਰਕਾਰ ਵੱਲੋਂ ਸਾਲ 2021 ਦੌਰਾਨ ਦਿੱਤੇ ਜਾਣ ਵਾਲੇ ਐਵਾਰਡਾਂ ਲਈ ਨੌਮੀਨੇਸ਼ਨਾਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ ਨਗਰ ਗੁਰਦੀਪ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅਰਜੁਨਾਂ ਅਵਾਰਡ-2021, ਮੇਜਰ ਧਿਆਨ ਚੰਦ ਅਵਾਰਡ-2021, ਦਰੌਣਾਚਾਰੀਆ ਅਵਾਰਡ-2021, ਰਾਜੀਵ ਗਾਂਧੀ ਖੇਲ ਰਤਨਾ ਅਵਾਰਡ -2021 ਅਤੇ ਰਾਸ਼ਟਰੀ ਖੇਲੀ ਪ੍ਰੋਤਸਾਹਨ ਪੁਰਸਕਾਰ-2021 ਆਵਰਡ ਯੋਗ ਖਿਡਾਰੀਆਂ ਅਤੇ ਖਿਡਾਰਨਾ ਨੂੰ ਦਿੱਤੇ ਜਾਣੇ ਹਨ ।