ਖਰੜ, 29 ਫਰਵਰੀ :
ਦੋਆਬਾ ਗਰੁੱਪ ਆਫ਼ ਕਾਲਜਜ਼ ਵੱਲੋਂ ਸਵਰਗੀ ਐੱਸ ਐੱਸ ਕਲਮੋਟੀਆਂ ਦੀ ਯਾਦ ਵਿੱਚ 14ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕਾਲਜ ਕੈਂਪਸ ਵਿੱਚ ਕੀਤਾ ਗਿਆ । ਦੋਆਬਾ ਗਰੁੱਪ ਦੇ ਸਾਬਕਾ ਐਡਮਿਸਟਰੇਟਰ ਅਫ਼ਸਰ ਐੱਸ ਐੱਸ ਕਲਮੋਟੀਆਂ ਕੁਝ ਸਮਾਂ ਪਹਿਲਾਂ ਹੀ ਬਿਮਾਰ ਹੋਣ ਉਪਰੰਤ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ । ਗਰੁੱਪ ਵੱਲੋਂ ਸਵਰਗੀ ਐੱਸ ਐੱਸ ਕਲਮੋਟੀਆਂ ਦੀ ਯਾਦ ਵਿੱਚ ਕਰਵਾਏ ਗਏ ਇਸ ਸਾਲਾਨਾ ਅਥਲੈਟਿਕ ਮੀਟ ਵਿੱਚ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਦੇ ਨਾਲ ਭਾਗ ਲਿਆ ।
ਇਸ ਦੌਰਾਨ ਵਿਦਿਆਰਥੀਆਂ ਨੇ 100 ਮੀਟਰ, 200 ਮੀਟਰ , 800 ਮੀਟਰ , 1500 ਮੀਟਰ , 5000ਮੀਟਰ, ਲਾਂਗ ਜੰਪ , ਹਾਈ ਜੰਪ, ਡਿਸਕਸ ਥ੍ਰੋ , ਸ਼ਾਟਪੁੱਟ, ਜੈਵਲਿਨ ਥ੍ਰੋ ,ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਕਰਵਾਏ ਗਏ। ਪ੍ਰੋਗਰਾਮ ਵਿੱਚ ਵੇਕਿਹੈਮ ਬੋਰੋ ਕੌਂਸਲ ਦੇ ਪਹਿਲੇ ਸਿੱਖ ਮੇਅਰ ਪਰਵਿੰਦਰ ਸਿੰਘ ਬਾਠ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਅਥਲੈਟਿਕ ਮੀਟ ਦਾ ਉਦਘਾਟਨ ਕੀਤਾ । ਅਥਲੈਟਿਕ ਮੀਟ ਦੀ ਸ਼ੁਰੂਆਤ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਐੱਸ ਐੱਸ ਢਿੱਲੋਂ ਅਤੇ ਖੇਡ ਅਧਿਕਾਰੀ ਵਿਜੈ ਕੁਮਾਰ ਦੀ ਅਗਵਾਈ ਹੇਠ ਮਾਰਚ ਪਾਸਟ ਨਾਲ ਹੋਈ ।
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਸਵਾਗਤ ਐਮਐਸ ਬਾਠ ਚੇਅਰਮੈਨ, ਦੋਆਬਾ ਖਾਲਸਾ ਟਰੱਸਟ, ਡਾ: ਐਚ ਐਸ ਬਾਠ ਪ੍ਰਧਾਨ, ਦੋਆਬਾ ਖਾਲਸਾ ਟਰੱਸਟ), ਐਸ ਐਸ ਸੰਘਾ ਮੈਨੇਜਿੰਗ ਵਾਈਸ ਚੇਅਰਮੈਨ, ਦੋਆਬਾ ਗਰੁੱਪ ਆਫ਼ ਕਾਲੇਜਿਸ, ਮਨਜੀਤ ਸਿੰਘ, ਕਾਰਜਕਾਰੀ ਵਾਈਸ ਚੇਅਰਮੈਨ, ਦੋਆਬਾ ਸਮੂਹ ਕਾਲਜਾਂ ਵਿਚੋਂ ਮਹਿੰਦਰਪਾਲ ਕੌਰ ਡੀਨ ਵਿਦਿਆਰਥੀ ਭਲਾਈ, ਕੁਲਬੀਰ ਸਿੰਘ ਬਾਠ, ਰਮਨ ਬਠ, ਨਵਪ੍ਰੀਤ ਸਿੰਘ ਸੰਘਾ ਡਾਇਰੈਕਟਰ ਪ੍ਰਸ਼ਾਸਨ, ਦੋਆਬਾ ਗਰੁੱਪ ਆਫ਼ ਕਾਲੇਜਿਸ, ਡਾ ਹਰਪ੍ਰੀਤ ਰਾਏ ਡਾਇਰੈਕਟਰ, ਟ੍ਰੇਨਿੰਗ ਅਤੇ ਪਲੇਸਮੈਂਟਸ, ਦੁਆਬਾ ਸਮੂਹ ਆਫ਼ ਕਾਲੇਜਿਸ, ਡਾਇਰੈਕਟਰ / ਪ੍ਰਸੀਪਲ ਵੱਲੋਂ ਕੀਤਾ ਗਿਆ ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਸਰਦਾਰ ਪਰਵਿੰਦਰ ਸਿੰਘ ਬਾਅਦ ਨੇ ਕਿਹਾ ਕਿ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਾਂ ਚਾਹੀਦਾ ਹੈ । ਜਿੱਤ ਅਤੇ ਹਾਰ ਨੂੰ ਕਦੇ ਵੀ ਦਿਲ ਤੇ ਨਹੀਂ ਲਗਾਉਣਾ ਚਾਹੀਦਾ । ਕਿਹਾ ਕਿ ਖੇਡਾਂ ਖਿਡਾਰੀਆਂ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ ।(MOREPIC1)
ਪੰਜ ਹਜ਼ਾਰ ਮੀਟਰ ਦੌੜ ਲੜਕਿਆਂ ਵਿੱਚ ਬੀ ਫਾਰਮੇਸੀ ਦੇ ਅਭਿਸ਼ੇਕ ਨੇ ਪਹਿਲਾ ,ਡੀਬੀਐੱਸ ਦੇ ਆਸ਼ੀਸ਼ ਨੇ ਦੂਜਾ ਅਤੇ ਬੀ ਫਾਰਮੇਸੀ ਦੇ ਸੋਨੂੰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੜਕਿਆਂ ਦੀ ਚਾਰ ਸੌ ਮੀਟਰ ਰੇਸ ਵਿੱਚ ਬੀ ਫਾਰਮੇਸੀ ਦੇ ਰਾਹੁਲ ਨੇ ਪਹਿਲਾ ਜਸਪ੍ਰੀਤ ਸਿੰਘ ਨੇ ਦੂਜਾ ਅਤੇ ਡੀਪੀਸੀ ਦੇ ਓਮ ਪ੍ਰਕਾਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਲੜਕੀਆਂ ਦੀ ਚਾਰ ਸੌ ਮੀਟਰ ਰੇਸ ਵਿੱਚ ਬੀ ਫਾਰਮੇਸੀ ਦੀ ਭਾਵਨਾ ਨੇ ਪਹਿਲਾ, ਬੀਟੈੱਕ ਸੀਐੱਸਈ ਦੀ ਬਲਵਿੰਦਰ ਕੌਰ ਨੇ ਦੂਜਾ ਅਤੇ ਬੀਟੈਕ ਸੀਐੱਸਈ ਦੀ ਸ਼ਿਵਾਨੀ ਨੇ ਤੀਜਾ ਸਥਾਨ ਪ੍ਪਤ ਕੀਤਾ । ਲੜਕੀਆਂ ਦੀ ਦੋ ਸੌ ਮੀਟਰ ਰੇਸ ਵਿੱਚ ਬੀ ਫਾਰਮੇਸੀ ਡੀਸੀਪੀ ਦੀ ਭਾਵਨਾ ਨੇ ਪਹਿਲਾ ਬੀ ਟੈਕ ਸੀਐਸਸੀ ਡਾਈਟ ਦੀ ਸੇਜਲ ਨੇ ਦੂਜਾ ਅਤੇ ਬੀ ਏ ਡੀ ਸੀ ਏ ਦੀ ਸ਼ਾਲੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।