ਚੰਡੀਗੜ੍ਹ, 04 ਫਰਵਰੀ –
ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਦਾ ਯਤਨ ਹੈ ਕਿ ਬੇਟੀਆਂ ਨੂੰ ਸੁਰਖਿਅਤ ਮਾਹੌਲ ਮਿਲੇ ਅਤੇ ਇਸ ਦਿਸ਼ਾ ਵਿਚ ਕੁੜੀਆਂ ਦੀ ਖੇਡ ਟੀਮ ਦੇ ਨਾਲ ਮਹਿਲਾ ਖੇਡ ਕੋਚ ਤੈਨਾਤ ਕੀਤੇ ਜਾਣਗੇ ਤਾਂ ਜੋ ਉਹ ਬੇਝਿਝਕ ਸਿਖਲਾਈ ਪ੍ਰਾਪਤ ਕਰ ਸਕਣ ਅਤੇ ਆਪਣੀ ਸਮੱਸਿਆਵਾਂ ਨੂੰ ਬਿਨਾਂ ਸੰਕੋਚ ਉਨਾਂ ਦੇ ਸਾਹਮਣੇ ਰੱਖ ਸਕਣ| ਉਨਾਂ ਨੇ ਕਿਹਾ ਕਿ ਹਰ ਜਿਲਾ ਪੱਧਰ 'ਤੇ ਕੁੜੀਆਂ ਵੀ ਵੱਧ ਮੈਡਲ ਜਿੱਤ ਕੇ ਆਉਣ, ਇਸ ਕੜੀ ਵਿਚ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ| ਇਸ ਤੋਂ ਇਲਾਵਾ, ਨੌਜੁਆਨਾਂ ਦੇ ਲਈ ਜਿਲਾ ਪੱਧਰ 'ਤੇ ਟੂਰਨਾਮੈਂਟ ਵੀ ਆਯੋਜਿਤ ਕੀਤੇ ਜਾਣਗੇ|
ਇਹ ਗਲ ਉਨਾਂ ਨੇ ਅੱਜ ਪੰਚਕੂਲਾ ਵਿਚ ਸਪੋਰਟਸ ਪ੍ਰਮੋਸ਼ਨ ਸੋਸਾਇਟੀ ਪੰਚਕੂਲਾ ਦੇ ਸਪੋਸਰਸ਼ਿਪ ਨਾਲ ਆਯੋਜਿਤ ਵਧੀਆ ਖਿਡਾਰੀ ਸਨਮਾਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਹੀ| ਇਸ ਸਮਾਰੋਹ ਦੀ ਪ੍ਰਧਾਨਗੀ ਹਰਿਆਣਾ ਵਿਧਾਨਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਕੀਤੀ|
ਉਨਾਂ ਨੇ ਕਿਹਾ ਕਿ ਨੌਜੁਆਨਾਂ ਦੀ ਪਛਾਣ ਉਨਾਂ ਦੇ ਮਾਪਿਆਂ ਜਾਂ ਵੰਸ਼ ਦੇ ਨਾਂਅ ਨਾਲ ਪਛਾਣ ਨਾ ਹੋਣ ਸਗੋਂ ਨੌਜੁਆਨਾਂ ਦੀ ਉਪਲਬਧੀ ਦੇ ਕਾਰਣ ਉਨਾਂ ਦੇ ਮਾਂਪਿਆਂ ਦੀ ਪਛਾਣ ਹੋਵੇ, ਅਜਿਹੇ ਕੰਮ ਨੌਜੁਆਨਾਂ ਨੂੰ ਕਰਨਾ ਚਾਹੀਦਾ ਹੈ|