ਆਈਪੀਐਲ 2021 (IPL 2021) ਦੇ ਤੀਜੇ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਇਡਰਸ ਨੇ ਸਨਰਾਇਜਰਸ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਨਾਈਟ ਰਾਇਡਰਸ ਨੇ ਪਹਿਲਾਂ ਖੇਡਦਿਆਂ 20 ਓਵਰ 'ਚ ਛੇ ਵਿਕਟਾਂ ਤੇ 187 ਰਨ ਬਣਾਏ ਸਨ। ਇਸ ਦੇ ਜਵਾਬ 'ਚ ਸਨਰਾਇਜਰਸ ਹੈਦਰਾਬਾਦ ਦੀ ਟੀਮ ਨਿਰਧਾਰਤ ਓਵਰਾਂ 'ਚ 177 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਹੀ ਕੇਕੇਆਰ ਨੇ ਜਿੱਤ ਦੇ ਨਾਲ ਆਪਣੇ ਅਭਿਆਨ ਦਾ ਆਗਾਜ਼ ਕੀਤਾ।
ਕੋਲਕਾਤਾ ਦੀ ਇਸ ਜਿੱਤ ਦੇ ਹੀਰੋ ਰਹੇ ਨਿਤੀਸ਼ ਰਾਣਾ ਤੇ ਰਾਹੁਲ ਤ੍ਰਿਪਾਠੀ। ਇਨ੍ਹਾਂ ਦੋਵਾਂ ਨੇ ਦੂਜੇ ਵਿਕੇਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਤ੍ਰਇਪਾਠੀ ਨੇ 29 ਗੇਂਦਾਂ 'ਚ 53 ਰਨ ਬਣਾਏ। ਇਸ ਦੌਰਾਨ ਉਨ੍ਹਾਂ ਦੇ ਬੱਲੋਂ 'ਚੋਂ ਪੰਜ ਚੌਕੇ ਤੇ ਦੋ ਛੱਕੇ ਨਿੱਕਲੇ। ਉੱਥੇ ਹੀ ਨਿਤੀਸ਼ ਰਾਣਾ ਨੇ 56 ਗੇਂਦਾਂ 'ਚ 80 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਆਪਣੀ ਇਸ ਪਾਰੀ 'ਚ ਰਾਣਾ ਨੇ 9 ਚੌਕੇ ਤੇ ਚਾਰ ਛੱਕੇ ਲਾਏ।
ਗੇਂਦਬਾਜ਼ੀ 'ਚ ਪ੍ਰਸਿੱਧ ਕ੍ਰਿਸ਼ਨਾ ਨੇ ਦੋ ਵਿਕੇਟ ਝਟਕਾਏ। ਸ਼ਾਕਿਬ ਅਲ ਹਸਨ, ਪੈਟ ਕਮਿੰਸ ਤੇ ਆਂਅਦਰੇ ਰਸੇਲ ਨੂੰ ਇਕ-ਇਕ ਵਿਕੇਟ ਮਿਲਿਆ। ਹਾਲਾਂਕਿ ਵਰੁਣ ਚੱਕਰਵਰਤੀ ਕਾਫੀ ਮਹਿੰਗੇ ਸਾਬਿਤ ਹੋਏ। ਉਨ੍ਹਾਂ ਆਪਣੇ ਚਾਰ ਓਵਰ 'ਚ 36 ਦੌੜਾਂ ਦਿੱਤੀਆਂ।
ਹੈਦਰਾਬਾਦ ਲਈ ਮਨੀਸ਼ ਪਾਂਡੇ ਤੇ ਜੌਨੀ ਬੇਅਰਸਟੋ ਨੇ ਅਰਧ ਸੈਂਕੜਾ ਜੜਿਆ। ਪਾਂਡੇ 44 ਗੇਂਦਾਂ 'ਚ 61 ਦੌੜਾਂ ਬਣਾ ਕੇ ਨਾਬਾਦ ਰਹੇ। ਉੱਥੇ ਹੀ ਬੇਅਰਸਟੋ ਨੇ 40 ਗੇਂਦਾਂ 'ਚ 55 ਦੌੜਾਂ ਬਣਾਈਆਂ। ਪਾਂਡੇ ਨੇ ਦੋ ਚੌਕੇ ਤੇ ਤਿੰਨ ਛੱਕੇ ਲਾਏ। ਬੇਅਰਸਟੋ ਦੇ ਬੱਲੇ 'ਚੋਂ ਪੰਜ ਚੌਕੇ ਤੇ ਤਿੰਨ ਛੱਕੇ ਨਿੱਕਲੇ। ਇਨ੍ਹਾਂ ਦੋਵਾਂ ਨੇ ਤੀਜੇ ਵਿਕੇਟ ਲਈ 92 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਆਪਣੀ ਟੀਮ ਨੂੰ ਜਿੱਤਾ ਨਹੀਂ ਸਕੇ।
ਹਾਲਾਂਕਿ ਅੰਤ 'ਚ ਅਬਦੁਲ ਸਮਦ ਨੇ ਅੱਠ ਗੇਂਦਾਂ 'ਚ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 19 ਦੌੜਾਂ ਦੀ ਤੇਜ਼ ਤਰਾਰ ਪਾਰੀ ਖੇਡੀ। ਪਰ ਉਹ ਵੀ ਟੀਚਾ ਹਾਸਲ ਕਰਨ 'ਚ ਨਾਕਾਮ ਰਹੇ। ਇਸ ਤੋਂ ਇਲਾਵਾ ਮੋਹੰਮਦ ਨਬੀ ਨੇ 11 ਗੇਂਦਾਂ 'ਚ 14 ਤੇ ਵਿਜੇ ਸ਼ੰਕਰ ਨੇ 7 ਗੇਂਦਾਂ 'ਚ 11 ਦੌੜਾਂ ਬਣਾਈਆਂ।