Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਲੇਖ

More News

"ਕੁਲਫ਼ੀ ਗਰਮ" : ਸ਼ਰਾਬ ਫੈਕਟਰੀ, ਸੰਘਰਸ਼ ਤੇ ਸਰਕਾਰ!

Updated on Sunday, December 25, 2022 19:58 PM IST

 -ਜਗਮੇਲ ਸਿੰਘ -

ਗੱਲ, ਆਪ ਪਾਰਟੀ ਸਰਕਾਰ ਦੀ।ਬਦਲਾਅ ਦੀ ਦਾਅਵੇਦਾਰ ਦੀ। ਫੈਕਟਰੀ ਸ਼ਰਾਬ ਦੀ।ਹਵਾ ਪਾਣੀ ਖ਼ਰਾਬ ਦੀ। ਲੋਕਾਂ ਦੇ ਸੰਘਰਸ਼ ਦੀ।ਸਰਕਾਰੀ ਪੱਖਪਾਤ ਦੀ। ਨਿਆਂ ਦੇ ਅਨਿਆਂ ਦੀ।ਪੁਲਸੀ ਕਹਿਰ ਦੀ। ਫੈਕਟਰੀ 'ਤੇ ਮਿਹਰ ਦੀ।
ਇਹ ਰਿਵਾਜ ਵਾਂਗੂੰ ਆ,ਹਰ ਨਵੀਂ ਸਰਕਾਰ ਤੋਂ ਆਸਾਂ। ਆਸਾਂ,ਜ਼ਿੰਦਗੀ ਦਾ ਮੂਲ ਮੰਤਰ ਹੁੰਦੀਆਂ।ਜਿਉਣ ਦਾ ਸਬੱਬ ਬਣਦੀਆਂ। ਆਸਾਂ, ਬੰਨਾਈਆਂ ਸਰਕਾਰ ਨੇ। ਸਰਕਾਰ ਦੇ ਸੁਪਰੀਮੋ ਨੇ। ਸਰਕਾਰ ਦੇ ਵਾਅਦਿਆਂ ਤੇ ਦਾਅਵਿਆਂ ਨੇ।(MOREPIC1)ਤੇਤੀ ਸਾਲਾਂ ਦੀ ਕਮੇਡੀ ਨੇ।ਸ਼ਹੀਦਾਂ ਦੀ ਸੰਹੁ ਨੇ। ਆਸਾਂ, ਹਾਲਾਤ ਬਦਲਣ ਦੀਆਂ।ਰੋਟੀ ਤੇ ਰੁਜ਼ਗਾਰ ਦੀਆਂ।ਮੰਗਾਂ ਮਸਲੇ ਹੱਲ ਕਰਨ ਦੀਆਂ। ਬੁਰੀਆਂ ਬਲਾਵਾਂ ਤੋਂ ਛੁਟਕਾਰੇ ਦੀਆਂ।
ਫੈਕਟਰੀ ਜੀਰੇ ਨੇੜੇ, ਜ਼ਿਲ੍ਹਾ ਫਿਰੋਜ਼ਪੁਰ। ਫੈਕਟਰੀ ਦਾ ਨਾਂ ਮਾਲਬਰੋਜ਼,ਬਣਾਏ ਸ਼ਰਾਬ ਤੇ ਏਥਾਨੋਲ।ਮਾਲਕ,ਆਕਾਲੀ ਲੀਡਰ।ਹਾਰਿਆ ਹੋਇਆ ਵਿਧਾਇਕ।ਅੰਬਾਨੀਆਂ ਅਡਾਨੀਆਂ ਦਾ ਸਕਾ।ਕਈ ਫੈਕਟਰੀਆਂ ਦਾ ਕਰਤਾ ਧਰਤਾ। ਸ਼ਰਾਬ ਦਾ ਵੱਡਾ ਕਾਰੋਬਾਰੀ।ਅੱਧੇ ਪੰਜਾਬ ਦਾ ਠੇਕੇਦਾਰ।ਮੋਟਾ ਮਾਇਆਧਾਰੀ।ਸਰਕਾਰੇ ਦਰਬਾਰੇ ਜ਼ੋਰ।ਪੈਸੇ ਦਾ ਹੰਕਾਰ।ਰਾਜ ਸ਼ਕਤੀ ਦਾ ਥਾਪੜਾ। ਨਾ ਡਰੇ,ਨਾ ਸੰਗੇ।ਮਨੁੱਖਤਾ ਦਾ ਦੋਖੀ। ਵਾਤਾਵਰਣ ਵਿਗਾੜੂ। ਫੈਕਟਰੀ ਦਾ ਗੰਦ ਧਰਤੀ 'ਚ ਪਾਵੇ। ਧਰਤੀ ਹੇਠਲਾ ਪਾਣੀ ਜ਼ਹਿਰੀ ਬਣਾਵੇ।ਪਸ਼ੂਆਂ ਨੂੰ ਮਾਰੇ। ਫਸਲਾਂ ਨੁਕਸਾਨੇ। ਨਸਲਾਂ ਨੂੰ ਪੀੜੇ।ਹਵਾ ਨੂੰ ਡੰਗੇ।ਸਾਹ ਨੂੰ ਘੁੱਟੇ। ਬੀਮਾਰੀਆਂ ਲਾਵੇ।
ਫੈਕਟਰੀ ਦਾ ਚਲਣ ਉਖੜਿਆ।ਉਹਦੇ ਆਵਦੇ ਪੈਰੋਂ।ਉਖੜਨਾ ਹੀ ਸੀ।ਹਰ ਜਿਉਂਦੇ ਜੀਅ ਨੂੰ ਜਿਉਣ ਦਾ ਹੱਕ ਐ। ਜ਼ਿੰਦਗੀ ਦਾ ਪਹਿਲਾ ਦਸਤੂਰ ਐ।ਫੈਕਟਰੀ ਇਲਾਕੇ ਦਾ ਜਿਉਣ ਹੱਕ ਖੋਹਵੇ। ਫੇਰ ਬੰਦ ਕਿਉਂ ਨਾ ਹੋਵੇ? ਲੋਕਾਂ ਆਵਾਜ਼ ਉਠਾਈ।ਮਾਲਕ ਆਵਾਜ਼ ਬੰਦ ਕਰਾਉਣ ਤੁਰਿਆ।ਲੋਕਾਂ ਆਪਣਾ ਹੱਕ ਵਰਤਿਆ।ਇਹ ਹੱਕੀ ਆ।ਸਹੀ ਆ। ਮਨੁੱਖਤਾ ਦੀ ਹਰ ਕਿਤਾਬ ਇਹੀ ਕਹੇ।
ਮਾਲਕ ਨੇ ਮਾਲਕੀ ਜ਼ੋਰ ਦਿਖਾਇਆ। "ਚਾਂਦੀ ਦੇ ਭਾਂਡੇ" 'ਚ ਪਾਣੀ ਪਾਇਆ।ਭਾਣਾ ਵਰਤਾਇਆ। ਪਾਣੀ ਦਾ ਰੰਗ ਸੁਆਦ ਬਦਲਾਇਆ।ਰੰਗ ਕਾਲੇ ਤੋਂ ਚਿੱਟਾ। ‌ਸੁਆਦ ਮਾਖਿਓਂ ਮਿੱਠਾ।ਸਾਰੇ ਸਰਟੀਫਿਕੇਟ 'ਸਭ ਅੱਛਾ'।ਸਰਕਾਰੇ ਦਰਬਾਰੇ ਜ਼ੋਰ।ਸਰਕਾਰੀ ਮਿਹਰਾਂ ਦੀ ਵਰਸ਼ਾ। ਨਿਆਂ ਦੇਵੀ ਦੀ ਚਰਨ ਬੰਦਨਾ।ਵਕੀਲਾਂ ਦੀ ਵਕਾਲਤ। ਜੱਜ ਦਾ ਹੁਕਮ।ਫਰਲਾ ਜਾਰੀ। ਫੈਕਟਰੀ ਦੀ ਮਦਦ। ਮੁਆਵਜ਼ਾ,ਪੂਰਾ ਵੀਹ ਕਰੋੜ। ਲੋਕਾਂ ਲਈ ਪੁਲਸ ਨੂੰ ਖੁੱਲ।ਰਸਤਾ ਖਾਲੀ ਕਰਾਓ।ਫੈਕਟਰੀ ਚਲਵਾਓ।ਪੁਲਸ, ਵਰਦੀ 'ਚ ਹੋਈ।ਸਰਦੀਆਂ 'ਚ ਗਰਮੀ।ਗ੍ਰਿਫਤਾਰੀਆਂ, ਗਾਲਾਂ ਛਾਪੇਮਾਰੀ।ਪੁਲਸੀ ਡਾਂਗ ਦਾ ਤਾਂਡਵ।ਸਿਰ, ਮੌਰ ਤੇ ਗਿੱਟੇ ਗੋਡੇ ਸਭ ਭੰਨੇ।
ਸਰਕਾਰ ਕਦੇ ਨਾ ਆਈ।ਨਾ ਫੈਕਟਰੀ ਚੱਲਦੀ ਵੇਖਣ।ਨਾ ਜ਼ਹਿਰਾਂ ਛੱਡਦਾ ਧੂੰਆਂ ਵੇਖਣ।ਨਾ ਬੋਰਾਂ ਨਲਕਿਆਂ ਦਾ ਪਾਣੀ ਦੇਖਣ।ਜਦ ਆਈ,ਡਾਂਗ ਸੋਟਾ ਲਿਆਈ। ਨੀਂਹ ਰੱਖਣ ਵਾਲੀ ਸਰਕਾਰ ਵੀ ਮੁੜ ਨਾ ਆਈ।ਰਾਜਾ, ਸੰਘਰਸ਼ ਤੋਂ ਔਖਾ। ਰਾਜਿਆਂ ਦੀ ਨਸਲ,ਸਹੀ ਆ। ਅਦਾਲਤ ਨੇ ਵਕੀਲਾਂ ਦੀ ਜਿਰ੍ਹਾ ਸੁਣੀ। ਪਾਣੀ ਧੂੰਆਂ ਵੇਖਣ, ਉਹ ਵੀ ਨਹੀਂ ਆਈ।ਨਾ ਵਰੰਟ ਅਫ਼ਸਰ ਆਇਆ। ਸਰਕਾਰੀ ਦਲੀਲ, ਮੰਤਰੀ ਦੱਸ ਕੇ ਗਿਐ।ਆਹੀ, ਜੋ ਵਾਪਰਿਆ।ਜਬਰ ਦਾ ਨੰਗਾ ਨਾਚ। ਸਰਕਾਰ ਨੇ ਪਹਿਲੀਆਂ ਸਰਕਾਰਾਂ ਦੀ ਪਿਰਤ ਨਿਭਾਈ।ਮਾਲਕ ਨੂੰ ਮੁਆਵਜ਼ਾ। ਲੋਕਾਂ ਨੂੰ ਜੇਲ੍ਹਾਂ,ਡਾਂਗਾਂ।
ਸਰਕਾਰ ਲੱਖ ਢਕੇ,ਝੁੱਗਾ ਚੌੜ ਕਰਵਾ ਲਿਆ।ਖਟਕੜ ਕਲਾਂ ਵਿੱਚ ਖਾਧੀਆਂ ਕਸਮਾਂ, ਜ਼ੀਰੇ ਵਿੱਚ ਰੋਲੀਆਂ।ਨਾਂ ਆਮ ਆਦਮੀ ਦਾ, ਸੇਵਾ ਧਨੀਆਂ ਦੀ। ਸਰਕਾਰ ਕੋਲ ਆਪਸ਼ਨਾ ਦਾ ਢੇਰ ਹੁੰਦੈ। ਕਾਨੂੰਨੀ ਚਾਰਾਜੋਈ ਵੀ ਵਾਧੂ। ਕਮੇਟੀਆਂ ਦੇ ਚੱਕਰਵਿਊ ਦੀ ਅਮੁੱਕ ਲੜੀ। ਹੁਣ ਕਮੇਟੀਆਂ ਬਣੀਆਂ ਹੀ ਨੇ। ਗੰਢੇ ਛਿੱਤਰਾਂ ਦੀ ਕਹਾਣੀ,ਹੋਣ ਨਹੀਂ ਦੇਣੀ ਪੁਰਾਣੀ। ਸਰਕਾਰ ਆਈ ਸਿੱਧੀ ਐਕਸ਼ਨ 'ਤੇ।ਐਕਸ਼ਨ ਵੀ ਸਿੱਧਾ ਪੱਖਪਾਤੀ।ਰਾਜ ਦੇ ਰਵੀਰੇ ਦਾ ਨਮੂਨਾ।ਮਾਲਕ ਨੂੰ ਗੱਫੇ, ਲੋਕਾਂ ਨੂੰ ਧੱਕੇ।
ਗੱਦੀ ਮੱਲਦਿਆਂ ਹੀ,ਆਮ ਆਦਮੀ ਵਾਲਾ ਮੁਖੌਟਾ ਲਾਹਿਆ।ਬਦਲਾਅ ਦਾ ਝੰਡਾ ਛੱਡਿਆ।ਕਾਰਪੋਰੇਟਾਂ ਦੇ ਸਕਿਆਂ ਨੂੰ ਸਰਗਣੇ ਥਾਪਿਆ। ਲੁੱਟਾਂ ਖੋਹਾਂ, ਕਤਲਾਂ ਤੇ ਨਸ਼ੇ ਨੂੰ ਕੋਈ ਰੋਕ ਨਹੀਂ।ਵਿਕਾਸ ਦਾ ਮਾਡਲ ਉਹੀ, ਪਹਿਲੀਆਂ ਸਰਕਾਰਾਂ ਵਾਲਾ। ਨਿਵੇਸ਼ ਲਈ ਵਿਦੇਸ਼ੀ ਕੰਪਨੀਆਂ ਨੂੰ ਸੱਦੇ। ਸਿਖਿਆ,ਸਿਹਤ,ਪਾਣੀ, ਬਿਜਲੀ, ਨਿੱਜੀਕਰਨ ਜਾਰੀ।ਰੁਜ਼ਗਾਰ ਮੰਗਦਿਆਂ 'ਤੇ ਡਾਂਗਾਂ। ਕਿਸਾਨਾਂ ਮਜ਼ਦੂਰਾਂ, ਪ੍ਰੋਫ਼ੈਸਰਾਂ 'ਤੇ ਲਾਠੀਚਾਰਜ। ਸਨਅਤਕਾਰਾਂ ਤੋਂ ਸੰਘਰਸ਼ਾਂ ਖਿਲਾਫ਼ ਬਿਆਨਬਾਜ਼ੀ।
ਇਹ ਇਉਂ ਹੀ ਹੋਣਾ ਸੀ। ਜਿਵੇਂ ਹੋਇਆ।ਪਝੱਤਰ ਸਾਲਾਂ ਦਾ ਅਮਲ ਦੱਸਦੈ। ਸਰਕਾਰਾਂ ਬਣਨ ਵੇਲੇ ਹੋਰ।ਬਣਕੇ ਹੋਰ। ਲੋਕਾਂ ਦੀ ਦੁਖਦੀ ਰਗ 'ਤੇ 'ਹੱਥ ਧਰਦੇ' ਐ। ਲੋਕਾਂ ਦੇ 'ਆਪਣੇ' ਬਣ ਜਾਂਦੇ ਐ।ਜਾਤ ਧਰਮ ਨੂੰ ਵਰਤਦੇ ਐ। ਸ਼ਹੀਦਾਂ ਦੀਆਂ ਸੌਂਹਾਂ ਵੀ ਖਾਂਦੇ ਐ।ਕਰਦੇ ਉਹੀ ਆ,ਜੋ ਦੇਸੀ ਵਿਦੇਸ਼ੀ ਕਾਰਪੋਰੇਟ ਚਾਹੁੰਦੇ ਆ। ਵੱਡਿਆਂ ਦੇ ਵੱਡੇ ਹਿੱਤ ਪਾਲਕ!
ਮਰਦਾ ਕੀ ਨੀਂ ਕਰਦਾ।ਪੀੜਤ ਜਬਰ ਨਾਲ ਭਿੜਦੇ। ਤਕਲੀਫ਼ਾਂ ਝੇਲਦੇ।ਮਸਲੇ ਦਾ ਹੱਲ ਵੀ ਦੱਸਣ।ਕੋਰਟਾਂ ਕਮੇਟੀਆਂ 'ਚ ਨਾ ਪਓ। ਹਫ਼ਤੇ 'ਚ ਹੱਲ ਕਰੋ।ਮਾਲਕ,ਮੰਤਰੀ, ਅਫਸਰ ਇਥੇ ਰਹਿਣ।ਇਥੋ ਦਾ ਪਾਣੀ ਵਰਤਣ।ਜਿਵੇਂ ਕਹਿਣਗੇ,ਕਰਲਾਂਗੇ।ਪਾਣੀ ਹੀ ਸਭ ਤੋਂ ਵੱਡਾ ਗਵਾਹ।
ਕੱਠ,ਲੋਹੇ ਦੀ ਲੱਠ।ਜਾਬਰ ਲੋਕ-ਏਕਤਾ ਮੂਹਰੇ ਝੁਕਦੇ ਆ।ਔਰੰਗਾ,ਫਰੰਗੀ ਸਭ ਝੁਕੇ। ਇਤਿਹਾਸ ਭਰਿਆ ਪਿਆ। ਦਿੱਲੀ ਮੋਰਚਾ ਤਾਜ਼ਾ। ਦੁਬਾਰਾ ਕੱਠ ਜੁੜ ਗਿਐ।ਕੱਠ ਨਾਲ ਜੁੜੋ।ਏਕਤਾ ਦਾ ਰਾਹ ਫੜੋ।
(9417224822)

 

ਵੀਡੀਓ

ਹੋਰ
Have something to say? Post your comment
X