PM ਮੋਦੀ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ Wanted ਦੇ ਪੋਸਟਰ ਲਗਾਏ
ਵਾਸਿੰਗਟਨ, 11 ਦਸੰਬਰ, ਦੇਸ਼ ਕਲਿਕ ਬਿਊਰੋ :
ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਵਿਰੋਧ 'ਚ ਖਾਲਿਸਤਾਨੀਆਂ ਨੇ ਅਮਰੀਕਾ ਦੇ ਸਾਨਫਰਾਂਸਿਸਕੋ 'ਚ ਭਾਰਤ ਖਿਲਾਫ ਰੈਲੀ ਕੱਢੀ। ਇਹ ਰੈਲੀ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਗੋਲਡਨ ਗੇਟ ਬ੍ਰਿਜ ਨੇੜੇ ਕੱਢੀ ਗਈ। ਖਾਲਿਸਤਾਨੀ ਸਮਰਥਕ ਰੈਲੀ ਵਿੱਚ ਜ਼ਿਆਦਾ ਭੀੜ ਇਕੱਠੀ ਕਰਨ ਵਿੱਚ ਨਾਕਾਮ ਰਹੇ ਪਰ ਰੈਲੀ ਦੌਰਾਨ ਖਾਲਿਸਤਾਨੀਆਂ ਨੇ ਭਾਰਤੀ ਝੰਡੇ ਦਾ ਅਪਮਾਨ ਵੀ ਕੀਤਾ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰੈਲੀ ਬੀਤੇ ਸ਼ਨੀਵਾਰ ਨੂੰ ਕੱਢੀ ਗਈ ਸੀ। ਜਿਸ 'ਚ ਖਾਲਿਸਤਾਨੀ ਸਮਰਥਕ ਆਪਣੇ ਵਾਹਨਾਂ 'ਤੇ ਰੈਫਰੈਂਡਮ ਦੇ ਝੰਡੇ ਲਗਾ ਕੇ ਉਥੇ ਪਹੁੰਚੇ। ਖਾਲਿਸਤਾਨੀਆਂ ਨੇ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਾਂਟੇਡ ਦੇ ਪੋਸਟਰ ਲਗਾਏ।ਇਸ ਦੌਰਾਨ ਖਾਲਿਸਤਾਨੀਆਂ ਨੇ ਭਾਰਤ ਖਿਲਾਫ ਨਾਅਰੇਬਾਜ਼ੀ ਕੀਤੀ। ਰੈਲੀ ਵਿੱਚ ਆਏ ਖਾਲਿਸਤਾਨੀਆਂ ਨੇ ਆਪਣੀ ਗੱਡੀ ਦੇ ਹੇਠ ਭਾਰਤੀ ਝੰਡਾ ਲਟਕਾਇਆ ਹੋਇਆ ਸੀ, ਜਿਸ ਕਾਰਨ ਇਹ ਜ਼ਮੀਨ ਨੂੰ ਛੂਹ ਰਿਹਾ ਸੀ। ਇਸੇ ਰੈਲੀ 'ਚ ਖਾਲਿਸਤਾਨੀਆਂ ਨੇ ਭਾਰਤ ਸਰਕਾਰ ਨੂੰ ਅੱਤਵਾਦੀ ਕਿਹਾ।