ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੁਸਾਇਟੀ ਨੇ ਕੀਤੀ ਡੀਪੋਰਟ ਕਰਨ ਦੀ ਸ਼ਿਕਾਇਤ
ਚੰਡੀਗੜ੍ਹ, 16 ਅਗਸਤ, ਦੇਸ਼ ਕਲਿਕ ਬਿਊਰੋ :
ਕੈਨੇਡਾ ਦੇ ਅਲਬਰਟਾ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਸਪਾਂਸਰ ਵੀਜ਼ੇ 'ਤੇ ਪੰਜਾਬ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ ਗਏ ਦੋ ਕੀਰਤਨੀਏ ਸਿੰਘ ਉਥੇ ਪਹੁੰਚ ਕੇ ਲਾਪਤਾ ਹੋ ਗਏ। ਜਦੋਂ ਦੋਵੇਂ ਵਾਪਸ ਨਹੀਂ ਆਏ ਤਾਂ ਕਮੇਟੀ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ, ਕੈਨੇਡਾ ਇਮੀਗ੍ਰੇਸ਼ਨ-ਰਫਿਊਜੀ ਐਂਡ ਸਿਟੀਜ਼ਨਸ਼ਿਪ ਅਤੇ ਰਾਇਲ ਮਾਊਂਟਿਡ ਕੈਨੇਡੀਅਨ ਪੁਲਿਸ ਨੂੰ ਵੀ ਪੱਤਰ ਲਿਖਿਆ ਹੈ।ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੁਸਾਇਟੀ ਮਿਲਵੁੱਡ ਰੋਡ ਸਾਊਥ, ਐਡਮਿੰਟਨ (ਅਲਬਰਟਾ) ਨੇ ਦੋਵਾਂ ਦੀ ਪਛਾਣ ਜਰਨੈਲ ਸਿੰਘ ਅਤੇ ਜਸਕਰਨ ਸਿੰਘ ਅਟਵਾਲ ਵਜੋਂ ਦੱਸੀ ਹੈ। ਉਨ੍ਹਾਂ ਨੇ ਲਾਪਤਾ ਵਿਅਕਤੀਆਂ ਦਾ ਭਾਰਤੀ ਪਾਸਪੋਰਟ ਨੰਬਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਡਿਪੋਰਟ ਕਰਨ ਦੀ ਸ਼ਿਕਾਇਤ ਕੀਤੀ ਹੈ।