Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਪ੍ਰਵਾਸੀ ਪੰਜਾਬੀ

More News

ਵਿਸ਼ਵ ਪੰਜਾਬੀ ਸਭਾ ਕੈਨੇਡਾ’ ਦੀ ਦੁਬਈ ਕਾਨਫ਼ਰੰਸ ਅਮਿੱਟ ਪੈੜਾਂ ਛੱਡ ਗਈ

Updated on Thursday, October 05, 2023 16:31 PM IST

ਬੋਲੀ ਦੇ ਪਸਾਰ ਲਈ ਸੰਸਾਰ ਭਰ ਚੋਂ 7 ਮਾਹਰਾਂ ਨੇ ਪਰਚੇ ਕੀਤੇ ਪੇਸ਼

ਦੁਬਈ, 5 ਅਕਤੂਬਰ, ਦੇਸ਼ ਕਲਿੱਕ ਬਿਓਰੋ :
‘ਵਿਸ਼ਵ ਪੰਜਾਬੀ ਸਭਾ ਕੈਨੇਡਾ’ ਦੀ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੁਬਈ ਦੇ ਡਰ੍ਹੀਆ ਸ਼ਹਿਰ ਅਮਿੱਟ ਪੈੜਾਂ ਛੱਡਦੀ ਸਮਾਪਤ ਹੋ ਗਈ। ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਾਲੀ ਦੋ ਰੋਜ਼ਾ ਕਾਨਫ਼ਰੰਸ ਦੌਰਾਨ ਸੰਸਾਰ ਭਰ ਤੋਂ 100 ਤੋਂ ਵਧੇਰੇ ਪੰਜਾਬੀ ਮਾਂ-ਬੋਲੀ ਦੇ ਹਤੈਸ਼ੀਆਂ ਨੇ ਹਿੱਸਾ ਲਿਆ। ਬੁਲਾਰਿਆਂ ਨੇ ਇੱਕਸੁਰ ਕਿਹਾ ਕਿ ਬੋਲੀ ਬਾਰੇ ਚਿੰਤਾਵਾਂ ਤੋਂ ਅੱਗੇ ਹੁਣ ਚਿੰਤਨ ਕਰਨ ਦੀ ਲੋੜ ਹੈ। ਪੂਰੀ ਕਾਨਫਰੰਸ ’ਚ ਨੌਜਵਾਨ ਤੇ ਪ੍ਰਾਇਮਰੀ ਪੱਧਰ ’ਤੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਵੱਡੇ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਦੇ ਪਹਿਲੇ ਦਿਨ ਦਾ ਸੈਸ਼ਨ ਪਰਚੇ ਪੜ੍ਹਨ ਜਦੋਂ ਕਿ ਦੂਜੇ ਦਿਨ ਕਵੀ ਦਰਬਾਰ,ਸਾਰਥਕ ਚਰਚਾ, ਨਾਟਕ, ਗਿੱਧਾ, ਲੋਕ ਸੰਗੀਤ ਤੇ ਸਵਾਲ-ਜਵਾਬਾਂ ਨੂੰ ਸਮਰਪਿਤ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਸਟੇਜ ਸਕੱਤਰ ਗੁਰਮਿੰਦਰ ਸਿੰਘ ਵਾਲੀਆ ਵੱਲੋਂ ਪੁੱਜੇ ਹੋਏ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਭਾਸ਼ਾ ਚਿੰਤਕਾਂ,ਕਵੀਆਂ,ਨਾਟਕਾਰਾਂ ਤੇ ਮੀਡੀਆ ਹਸਤੀਆਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਸ਼ੁਰੂ ਹੋਇਆ। ਉਪਰੰਤ ਆਪਣੇ ਸੰਬੋਧਨ 'ਚ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਂ ਨੇ ਪੰਜਾਬੀ ਮਾਂ-ਬੋਲੀ ਦੀ ਪ੍ਰਫ਼ੁੱਲਤਾ ਵਾਸਤੇ ਹਰੇਕ ਸਿਨਫ਼ ਦੇ ਮਾਹਰ ਨੂੰ ਸਿਰਜੋੜ ਯਤਨ ਕਰਨ ਵਾਸਤੇ ਅੱਗੇ ਆਉਣ ਲਈ ਅਪੀਲ ਕੀਤੀ।
ਕਥੂਰੀਆ ਨੇ ਕਿਹਾ ਕਿ ਵਿਸ਼ਵੀਕਰਨ ਦਾ ਦੌਰ ਬੇਸ਼ੱਕ ਸਾਨੂੰ ਮਾਂ-ਬੋਲੀ ਨਾਲੋਂ ਨਿਖੇੜਨ ਦੇ ਵੱਡੇ ਯਤਨ ਕਰ ਰਿਹਾ ਹੈ, ਪਰ ਸਾਨੂੰ ਵੱਡੇ ਫ਼ੈਸਲੇ ਤੇ ਸਿਰੜੀ ਯਤਨ ਕਰਕੇ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਹੈ ਕਿ ਸਭਾ ਦਾ ਇਹ ਪਹਿਲਾ ਯਤਨ ਹੈ ਜਿਸ ਨੇ ਪੂਰੇ ਸੰਸਾਰ ਵਿਚ ਮਾਂ-ਬੋਲੀ ਪ੍ਰਤੀ ਸੁਚੇਤ ਹੋਣ ਤੇ ਵੱਡੇ ਯਤਨ ਕਰਨ ਦਾ ਸੰਦੇਸ਼ ਦਿੱਤਾ ਹੈ। ਕਥੂਰੀਆ ਨੇ ਅੱਗੇ ਕਿਹਾ ਕਿ ਦੁਬਈ ਦੀ ਕਾਨਫ਼ਰੰਸ ਦੇ ਸਾਰੇ ਪ੍ਰਬੰਧ ਕਰਨ ਵਾਸਤੇ ਦੁਬਈ ਦੇ ਪ੍ਰਧਾਨ ਸਤਵਿੰਦਰ ਸਿੰਘ ਹੁੰਦਲ ਵਧਾਈ ਦੇ ਪਾਤਰ ਹਨ। ਕਥੂਰੀਆ ਨੇ ਅੱਗੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿਚ ਪੰਜਾਬੀ ਦੇ ਹਿਤੈਸ਼ੀਆਂ ਤੇ ਝੰਡਾ ਬਰਦਾਰਾਂ ਨੂੰ ਇਕੱਠਾ ਕਰਕੇ ਵੱਡਾ ਕਾਫ਼ਲਾ ਬਣਾਵੇਗੀ, ਇਸ ਤਰ੍ਹਾਂ ਅਸੀਂ ਸਾਰੇ ਮਿਲਕੇ ਮਾਂ ਬੋਲੀ ਦਾ ਕਰਜ਼ ਉਤਾਰਨ ਲਈ ਯਤਨ ਕਰ ਸਕਾਂਗੇ। ਪ੍ਰੋਗਰਾਮ ਵਿਚ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਕਵਿੱਤਰੀ ਮਨਜੀਤ ਇੰਦਰਾ, ਗ਼ਜ਼ਲਗੋ ਡਾ. ਗੁਰਚਰਨ ਕੋਚਰ, ਸੁੱਖੀ ਬਾਠ, ਸੰਧੂ ਵਰਿਆਣਵੀ, ਮੀਆਂ ਆਸਿਫ਼, ਪਰਮਜੀਤ ਕੌਰ ਲਾਂਡਰਾਂ ਤੇ ਹੋਰਾਂ ਨੇ ਹਿੱਸਾ ਲਿਆ ਤੇ ਆਪੋ-ਆਪਣੇ ਪਰਚੇ ਪੜ੍ਹੇ।


ਇਲਾਕਾਈ ਸ਼ਬਦ ਮਰਨ ਨਾਲ ਖ਼ਾਤਮੇ ਵੱਲ ਜਾਂਦੀ ਹੈ ਭਾਸ਼ਾ

ਕਾਨਫ਼ਰੰਸ ਦੌਰਾਨ ਡਾ. ਸੁਰਜੀਤ ਸਿੰਘ ਸੱਧਰ ਨੇ ਮਾਂ ਬੋਲੀ ਦੇ ਪਸਾਰ ਵਾਸਤੇ ਯਤਨ ਹੋਰ ਤੇਜ਼ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੋਲੀ ਦੇ ਬਚਾਅ, ਪਸਾਰ ਤੇ ਅਹਿਮੀਅਤ ਸਾਨੂੰ ਪਹਿਲਾਂ ਖ਼ੁਦ ਪਛਾਣਨੀ ਹੋਵੇਗੀ। ਸਤਵਿੰਦਰ ਸਿੰਘ ਧੜਾਕ ਨੇ ਮਾਤ ਭਾਸ਼ਾ ਦਾ ਮਨੁੱਖ ਦੇ ਜੀਵਨ ’ਚ ਮਹੱਤਵ ਵਿਸ਼ੇ ’ਤੇ ਪਰਚਾ ਪੜ੍ਹਦਿਆਂ ਕਿਹਾ ਕਿ ਇਲਾਕਾਈ ਸ਼ਬਦਾਂ ਦਾ ਮਰਨਾ ਮਾਂ ਬੋਲੀ ਦੇ ਖ਼ਾਤਮੇ ਦਾ ਕਾਰਨ ਬਣਦਾ ਹੈ।ਉਨ੍ਹਾਂ ‘ਯੂਨੈਸਕੋ’ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ 197 ਭਾਰਤੀ ਭਾਸ਼ਾਵਾਂ ਨੂੰ 'ਖ਼ਾਤਮੇ ਦਾ ਖ਼ਤਰਾ ਦੱਸਿਆ। ਇਸ ਦਾ ਕਾਰਨ ਕਾਰਨ ਪਹਿਲਾਂ ਮਿਸ਼ਰਤ ਤੇ ਬਾਅਦ ਵਿਚ ਅਲੋਪ ਹੋਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਸਭ ਤੋਂ ਵੱਧ ਖ਼ਤਰਾ ਵੱਖ-ਵੱਖ ਗ਼ੈਰ-ਲਿਪੀ ਭਾਸ਼ਾਵਾਂ ਨੂੰ ਹੈ। ਲਹਿੰਦੇ ਪੰਜਾਬ ਤੋਂ ਐਡਵੋਕੇਟ ਰਸ਼ੀਦ ਅਹਿਮਦ ਨੇ ਪੰਜਾਬੀ ਜ਼ੁਬਾਨ ਦੇ ਬਦਲਦੇ ਸਰੂਪ ’ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਅਗਾਹ ਕੀਤਾ ਤੇ ਲਾਂਘਾ ਖੁਲ੍ਹਣ ’ਤੇ ਵੀ ਧਾਰਮਿਕ ਸਥਾਨਾਂ ’ਤੇ ਤੈਅ ਗਿਣਤੀ ਤੋਂ ਘੱਟ ਹਾਜ਼ਰੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਕੰਵਲਦੀਪ ਕੌਰ ਪਟਿਆਲਾ ਨੇ ਭਾਸ਼ਾ ਦੇ ਵਿਗੜਦੇ ਰੂਪ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਾਂ ਬੋਲੀ ਨੂੰ ਬਚਾਉਣ ਲਈ ਘਰ ਤੋਂ ਹੀ ਉਪਰਾਲੇ ਸ਼ੁਰੂ ਕਰ ’ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਭਾਰਤ ਦੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਪੰਜਾਬੀ ਵਿਚ ਰਲ਼ੇਵਾਂ ਮਾਂ ਬੋਲੀ ਦੇ ਸ਼ਬਦ ਭੰਡਾਰ ’ਚ ਤੋਹਫ਼ਾ ਦੱਸਿਆ। ਰਾਏਕੋਟੀ ਨੇ ਜ਼ੋਰ ਦਿੱਤਾ ਕਿ ਭਾਵੇਂ ਇਹ ਚੰਗਾ ਆਲਮ ਹੈ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਆਪਣੇ ਸ਼ਬਦਾਂ ’ਤੇ ਇਸ ਆਲਮ ਦਾ ਕੋਈ ਅਸਰ ਨਾ ਪਵੇ। ਗੁਰਮਿੰਦਰਪੌਲ ਸਿੰਘ ਆਹਲੂਵਾਲੀਆ ਨੇ ਸਮੁੱਚੇ ਪੰਜਾਬੀਆਂ ਨੂੰ ਮਾਂ ਬੋਲੀ ਦੇ ਪਸਾਰ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਸੰਜੀਵਨ ਸਿੰਘ, ਬਲਜੀਤ ਬੱਲੀ, ਸੰਦੀਪ ਕੌਰ ਚੀਮਾ, ਗੁਰਪ੍ਰੀਤ ਕੌਰ ਅਤੇ ਹੋਰਨਾ ਨੇ ਮਾਂ ਬੋਲੀ ਪ੍ਰਤੀ ਸੁਚੇਤ ਰਹਿਣ ਤੇ ਭਾਸ਼ਾਈ ਪਿਆਰ ਵਧਾਉਣ ਲਈ ਜ਼ੋਰ ਦਿੱਤਾ।

ਵੀਡੀਓ

ਹੋਰ
Have something to say? Post your comment
22 ਸਾਲਾ ਪੰਜਾਬੀ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

: 22 ਸਾਲਾ ਪੰਜਾਬੀ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ

: 10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ

ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਕੀਤਾ ਅਮਰੀਕਾ ਹਵਾਲੇ

: ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਕੀਤਾ ਅਮਰੀਕਾ ਹਵਾਲੇ

ਅਮਰੀਕਾ ਦੇ ਨਿਊਜਰਸੀ 'ਚ ਦੋ ਪੰਜਾਬਣ ਭੈਣਾਂ ‘ਤੇ ਗੋਲੀਬਾਰੀ, ਇੱਕ ਦੀ ਮੌਤ ਦੂਜੀ ਗੰਭੀਰ, ਮੁਲਜ਼ਮ ਕਾਬੂ

: ਅਮਰੀਕਾ ਦੇ ਨਿਊਜਰਸੀ 'ਚ ਦੋ ਪੰਜਾਬਣ ਭੈਣਾਂ ‘ਤੇ ਗੋਲੀਬਾਰੀ, ਇੱਕ ਦੀ ਮੌਤ ਦੂਜੀ ਗੰਭੀਰ, ਮੁਲਜ਼ਮ ਕਾਬੂ

ਕਾਂਗਰਸੀ ਵਿਧਾਇਕ ਦੇ ਭਤੀਜੇ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ

: ਕਾਂਗਰਸੀ ਵਿਧਾਇਕ ਦੇ ਭਤੀਜੇ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ

ਕੈਨੇਡਾ ’ਚ ਵਿਦੇਸ਼ੀ ਨੌਜਵਾਨ ਕਾਮੇ ਸੰਘਰਸ਼ ਦੇ ਰਾਹ 'ਤੇ, 13 ਮਈ ਨੂੰ ਇਕ ਰੋਜ਼ਾ ਹੜਤਾਲ ਦਾ ਐਲਾਨ

: ਕੈਨੇਡਾ ’ਚ ਵਿਦੇਸ਼ੀ ਨੌਜਵਾਨ ਕਾਮੇ ਸੰਘਰਸ਼ ਦੇ ਰਾਹ 'ਤੇ, 13 ਮਈ ਨੂੰ ਇਕ ਰੋਜ਼ਾ ਹੜਤਾਲ ਦਾ ਐਲਾਨ

ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਅਦਾਲਤ ‘ਚ ਪੇਸ਼ੀ

: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਅਦਾਲਤ ‘ਚ ਪੇਸ਼ੀ

ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਫਰਜ਼ੀ ਨਿਕਲੀ

: ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਫਰਜ਼ੀ ਨਿਕਲੀ

ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ

: ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ

ਅਮਰੀਕਾ ‘ਚ ਭਿਆਨਕ ਕਾਰ ਹਾਦਸੇ ‘ਚ ਤਿੰਨ ਭਾਰਤੀ ਔਰਤਾਂ ਦੀ ਮੌਤ

: ਅਮਰੀਕਾ ‘ਚ ਭਿਆਨਕ ਕਾਰ ਹਾਦਸੇ ‘ਚ ਤਿੰਨ ਭਾਰਤੀ ਔਰਤਾਂ ਦੀ ਮੌਤ

X