ਚੰਡੀਗੜ੍ਹ, 26 ਮਾਰਚ, ਦੇਸ਼ ਕਲਿੱਕ ਬਿਓਰੋ :
ਦੇਸ਼ ਵਿੱਚ ਸਭ ਤੋਂ ਵੱਡੀ ਬੀਮਾ ਕੰਪਨੀ ਐਲਆਈਸੀ (LIC) ਲੋਕਾਂ ਲਈ ਅਨੇਕਾਂ ਅਜਿਹੀਆਂ ਸਕੀਮਾਂ ਲੈ ਕੇ ਆਉਂਦੀ ਹੈ ਜੋ ਜ਼ਿੰਦਗੀ ਬਦਲ ਕੇ ਰੱਖ ਸਕਦੀ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਾਸਤੇ ਸਮੇਂ ਸਮੇਂ ਉਤੇ ਸਕੀਮ ਪੇਸ਼ ਕਰਦੀ ਰਹਿੰਦੀ ਹੈ, ਜੋ ਕਾਫੀ ਪੈਸਾ ਇਕੱਠਾ ਕਰਨ ਵਿੱਚ ਮਦਦਗਾਰ ਹੈ। ਐਲਆਈਸੀ ਦੇ ਅਜਿਹੇ ਅਨੇਕਾਂ ਪਲਾਨ ਹਨ ਜੋ ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦੀ ਚਿੰਤਾ ਨੂੰ ਖਤਮ ਕਰ ਸਕਦੇ ਹਨ, ਖਾਸ ਕਰਕੇ ਲੜਕੀਆਂ ਦੇ ਵਿਆਹ ਨੂੰ ਲੈ ਕੇ। ਐਲਆਈਸੀ ਕੰਨਿਆਦਾਨ ਪਾਲਿਸੀ (LIC Kanyadan Policy) ਇਸ ਚਿੰਤਾ ਨੂੰ ਦੂਰ ਕਰ ਸਕਦੀ ਹੈ, ਜੋ ਬੇਟੀ ਦੇ ਵਿਆਹ ਵਿੱਚ ਪੈਸਿਆਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਵੇਗੀ।
ਐਲਆਈਸੀ ਕੰਨਿਆਦਾਨ ਪਾਲਿਸੀ ਨਾ ਕੇਵਲ ਤੁਹਾਡੀ ਬੇਟੀ ਦਾ ਭਵਿੱਖ ਬਣਾਉਂਦੀ ਹੈ, ਸਗੋਂ ਉਸਦੇ ਵਿਆਹ ਵਿੱਚ ਪੈਸਿਆਂ ਦੀ ਚਿੰਤਾ ਤੋਂ ਵੀ ਤੁਹਾਨੂੰ ਮੁਕਤ ਕਰ ਸਕਦੀ ਹੈ। ਇਸ ਯੋਜਨਾ ਦੇ ਨਾਮ ਮੁਤਾਬਕ, ਇਹ ਬੱਚਿਆਂ ਦੇ ਵਿਆਹ ਦੀ ਉਮਰ ਹੋਣ ਉਤੇ ਕਾਫੀ ਪੈਸੇ ਮੁਹੱਈਆ ਕਰਵਾ ਸਕਦੀ ਹੈ। ਇਸ ਲਈ ਤੁਹਾਨੂੰ ਰੋਜ਼ਾਨਾ 121 ਰੁਪਏ ਜਮ੍ਹਾਂ ਕਰਾਉਣੇ ਪੈਣਗੇ, ਭਾਵ ਇਸ ਹਿਸਾਬ ਨਾਲ ਹਰ ਮਹੀਨੇ ਤੁਹਾਨੂੰ 3600 ਰੁਪਏ ਜਮ੍ਹਾਂ ਕਰਾਉਣੇ ਪੈਣਗੇ। ਇਸ ਨਿਵੇਸ਼ ਰਾਹੀਂ ਪਾਲਿਸੀ ਦਾ ਮਿਚਊਰਿਟੀ ਸਮਾਂ 25 ਸਾਲ ਪੂਰਾ ਹੋਣ ਉਤੇ ਤੁਹਾਨੂੰ ਇਕੱਠੇ 27 ਲੱਖ ਰੁਪਏ ਮਿਲਣਗੇ।ਦੇਸ਼ ਕਲਿੱਕ। ਐਲਆਈਸੀ ਇਸ ਪਾਲਿਸੀ ਨੂੰ 13 ਤੋਂ 25 ਸਾਲ ਦੇ ਮਿਚਊਰਿਟੀ ਸਮੇਂ ਲਈ ਲਿਆ ਜਾ ਸਕਦਾ ਹੈ। ਇਕ ਹੋਰ ਜਿੱਥੇ ਰੋਜ਼ਾਨਾ 121 ਰੁਪਏ ਬਚਾਅ ਕੇ ਤੁਸੀਂ ਆਪਣੀ ਬੇਟੀ ਲਈ 27 ਲੱਖ ਰੁਪਏ ਜੋੜ ਸਕਦੇ ਹੋ, ਉਥੇ ਜੇਕਰ ਤੁਸੀਂ ਸਿਰਫ 75 ਰੁਪਏ ਰੋਜ਼ਾਨਾ ਬਚਤ ਕਰਕੇ ਇਸ ਸਕੀਮ ਵਿੱਚ ਲਗਾਉਂਦੇ ਹੋ, ਭਾਵ 2250 ਰੁਪਏ ਪ੍ਰਤੀ ਮਹੀਨਾ ਤਾਂ ਮਿਚਊਰਿਟੀ ਉਤੇ ਤੁਹਾਨੂੰ 14 ਲੱਖ ਰੁਪਏ ਮਿਲਣਗੇ। ਜੇਕਰ ਤੁਸੀਂ ਇਹ ਨਿਵੇਸ਼ ਜ਼ਿਆਦਾ ਕਰਨਾ ਚਾਹੋ ਤਾਂ ਆਪਣੀ ਇੱਛਾ ਮੁਤਾਬਕ ਕਰ ਸਕਦੇ ਹੋ।
ਇਹ ਸਕੀਮ ਲਈ ਲਾਭਪਾਤਰੀ ਦੇ ਪਿਤਾ ਦੀ ਉਮਰ ਘੱਟੋ ਘੱਟ 30 ਸਾਲ ਹੋਣੀ ਚਾਹੀਦੀ ਹੈ, ਜਦੋਂ ਕਿ ਬੇਟੀ ਦੀ ਉਮਰ ਘੱਟੋ ਘੱਟ ਇਕ ਸਾਲ ਹੋਣੀ ਚਾਹੀਦੀ ਹੈ।