ਨਵੀਂ ਦਿੱਲੀ, 8 ਜੂਨ, ਦੇਸ਼ ਕਲਿੱਕ ਬਿਓਰੋ :
ਕਿਸੇ ਦੀ ਮੌਤ ਹੋਣ ਉਤੇ ਲੋਕ ਦੁੱਖੀ ਹੁੰਦੇ ਹਨ, ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਔਰਤ ਨੇ ਆਪਣੇ ਪਤੀ ਦੇ ਮਰਨ ਉਤੇ ਸ਼ਾਨਦਾਰ ਪਾਰਟੀ ਦਿੱਤੀ ਹੈ ਅਤੇ ਆਏ ਮਹਿਮਾਨਾਂ ਨੂੰ ਤੋਹਫੇ ਵੰਡੇ ਹਨ। Katie Young ਨਾਮ ਦੀ ਔਰਤ ਦਾ 39 ਸਾਲਾ ਪਤੀ ਬ੍ਰੈਂਡਨ ਦੀ 17 ਮਈ ਨੂੰ ਇਕ ਸਟ੍ਰੋਕ ਕਾਰਨ ਮੌਤ ਹੋ ਜਾਣ ਤੋਂ ਬਾਅਦ ਕੇਟੀ ਨੇ ਇਕ ‘ਸਸਕਾਰ ਪਾਰਟੀ’ ਰੱਖੀ।
ਯੰਗ ਨੇ ਸਾਊਥ ਵੈਸਟ ਨਿਊਜ਼ ਸਰਵਿਸ ਨੂੰ 40 ਸਾਲਾ ਕੇਟੀ ਨੇ ਦੱਸਿਆ ਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ 8, 10 ਅਤੇ 12 ਸਾਲ ਦੇ ਤਿੰਨ ਬੱਚੇ ਆਪਣੇ ਪਿਤਾ ਦੇ ਅੰਤਿਮ ਸਸਕਾਰ ਨਾਲ ਸਮਦੇ ਵਿੱਚ ਹੋਣ। ਇਸ ਦੀ ਬਜਾਏ, ਮੈਂ ਚਾਹੁੰਦੀ ਸੀ ਕਿ ਉਹ ਉਸ ਘਟਨਾ ਨੂੰ ਦੇਖਣ ਅਤੇ ਆਪਣੇ ਪਿਤਾ ਨੂੰ ਯਾਦ ਕਰਨ। ਜਦੋਂ ਵੀ ਮੈਂ ਬ੍ਰੈਂਡਨ ਲਈ ਪਾਰੰਪਰਿਕ ਅੰਤਿਮ ਸਸਕਾਰ ਦੀ ਯੋਜਨਾ ਬਣਾਉਣ ਬਾਰੇ ਸੋਚਿਆ, ਮੈਂ ਬੀਮਾਰ ਹੋ ਗਈ। ਮੈਂ ਚਰਚ ਵਿੱਚ ਬੈਣ ਅਤੇ ਭਾਸ਼ਣਾਂ ਰਾਹੀਂ ਰੋਣ ਬਾਰੇ ਸੋਚ ਵੀ ਨਹੀਂ ਸਕਦੀ ਸੀ। ਇਹ ਮੇਰੇ ਬੱਚਿਆਂ ਲਈ ਦੁੱਖ ਹੁੰਦਾ ਅਤੇ ਮੇਰੇ ਲਈ ਨਾ ਸਹਿਣਯੋਗ ਹੁੰਦਾ। ਮੈਂ ਬ੍ਰੈਡਨ ਨੂੰ ਅਜਿਹਾ ਦੁੱਖੀ ਰਹਿ ਕੇ ਯਾਦ ਨਹੀਂ ਰੱਖਣਾ ਚਾਹੁੰਦੀ ਸੀ।
ਇਸ ਪਾਰਟੀ ਦੀ ਵੀਡੀਓ ਕਾਫੀ ਚਰਚਾ ਵਿੱਚ ਹੈ। ਇਸ ਪਾਰਟੀ ਵਿੱਚ 500 ਮਹਿਮਾਨ ਸ਼ਾਮਲ ਹੋਏ, ਸ਼ਾਨਦਾਰ ਖਾਣਾ, ਬੱਚਿਆਂ ਲਈ ਐਕਟੀਵਿਟੀ ਤੋਂ ਲੈ ਕੇ ਝੂਲੇ ਤੱਕ ਸਨ। ਉਨ੍ਹਾਂ ਲੋਕਾਂ ਨੂੰ ਤੋਹਫੇ ਦਿੱਤੇ ਗਏ।
ਬ੍ਰੈਡਨ ਕੋਲ ਇਕ ਵੱਡੀ ਮਿਊਜ਼ਿਕ ਰਿਕਾਰਡ ਭੰਡਾਰ ਸੀ ਜਿਸ ਨੂੰ ਉਹ ਲੋਕਾਂ ਨਾਲ ਸਾਂਝਾ ਕਰਨਾ ਪਸੰਦ ਕਰਦੇ ਸਨ ਅਤੇ ਇਸ ਲਈਂ ਅਸੀਂ ਲੋਕਾਂ ਨੂੰ ਉਸਦੀ ਕੁਲੈਕਸ਼ਨ ਨੂੰ ਦਿਖਾਇਆ ਤਾਂ ਕਿ ਉਹ ਉਸਦੀਆਂ ਯਾਦਾਂ ਦਾ ਇ ਕਟੁਕੜਾ ਆਪਣੇ ਨਾਲ ਘਰ ਲੈ ਕੇ ਜਾਣ।