ਕਮਾਈ 370 ਕਰੋੜ ਰੁਪਏ,ਲਗਜਰੀ ਕਾਰਾਂ ਤੇ ਸੰਪਤੀ ਬਾਰੇ ਜਾਣ ਕੇ ਉੱਡ ਜਾਣਗੇ ਹੋਸ਼
ਦਿੱਲੀ, 14 ਅਗਸਤ, ਦੇਸ਼ ਕਲਿਕ ਬਿਉਰੋ
ਭਾਰਤ ਦਾ ਸਭ ਤੋਂ ਅਮੀਰ YouTuber ਗੌਰਵ ਚੌਧਰੀ ਹੈ ਤੇ ਉਸਦੀ ਕਮਾਈ 370 ਕਰੋੜ ਰੁਪਏ ਹੈ ।ਭਾਰਤੀ ਯੂਟਿਊਬਰ ਵਰਚੁਅਲ ਮਸ਼ਹੂਰ ਹਸਤੀਆਂ ਬਣ ਗਏ ਹਨ, ਜੋ ਆਪਣੀ ਆਕਰਸ਼ਕ ਸਮੱਗਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੇ ਹਨ।ਇਸ ਦੇ ਨਾਲ ਹੀ ਮੋਟੀ ਕਮਾਈ ਵੀ ਕਰਦੇ ਹਨ। ਇਨ੍ਹਾਂ ਦੀ ਕਮਾਈ ਪ੍ਰਤੀ ਵੀਡੀਓ ਅਕਸਰ ਲੱਖਾਂ ਵਿੱਚ ਹੁੰਦੀ ਹੈ। ਇਨ੍ਹਾਂ ਦੀ ਕਮਾਈ ਤੇ ਸੰਪਤੀ ਤੁਹਾਡੇ ਹੋਸ਼ ਉਡਾ ਦੇਵੇਗੀ। ਦੌਲਤ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਯੂ-ਟਿਊਬ ਚੈਨਲ ਅਤੇ ਆਪਣੇ ਬਿਜ਼ਨੈੱਸ ਰਾਹੀਂ ਕਰੀਬ 369 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ। ਜੋ ਕਿ ਉਨ੍ਹਾਂ ਨੂੰ ਸਭ ਤੋਂ ਅਮੀਰ YouTubers ਦੀ ਗਿਣਤੀ ਵਿੱਚ ਸ਼ੁਮਾਰ ਕਰਦੀ ਹੈ।ਭਾਰਤ ਦੇ ਸਭ ਤੋਂ ਅਮੀਰ YouTuber ਗੌਰਵ ਚੌਧਰੀ ਰਾਜਸਥਾਨ ਦੇ ਅਜਮੇਰ ਜ਼ਿਲੇ ਦਾ ਰਹਿਣ ਵਾਲਾ ਹੈ। ਟੈਕਨੀਕਲ ਗੁਰੂ ਜੀ ਵਜੋਂ ਜਾਣੇ ਜਾਂਦੇ ਗੌਰਵ ਚੌਧਰੀ ਦੇ YouTube tech ਚੈਨਲ ਨੇ ਉਸ ਨੂੰ ਵਿਲੱਖਣ ਪਹਿਚਾਣ ਦੇ ਨਾਲ-ਨਾਲ ਪ੍ਰਸਿੱਧੀ ਵੀ ਦਿੱਤੀ ਹੈ। ਗੌਰਵ ਦਾ ਚੈਨਲ ਹੁਣ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੈੱਕ ਚੈਨਲ ਬਣ ਗਿਆ ਹੈ। ਗੌਰਵ ਚੌਧਰੀ ਦੇ ਪਰਿਵਾਰ ਵਾਲੇ ਉਸ ਨੂੰ ਗ੍ਰੋਸਰੀ ਦੇ ਕਾਰੋਬਾਰ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ।ਗੌਰਵ ਚੌਧਰੀ ਕੁੱਝ ਹੋਰ ਕਰਨਾ ਚਾਹੁੰਦੇ ਸਨ ਤੇ ਗੌਰਵ ਨੇ 2015 ਵਿੱਚ ਆਪਣਾ YouTube ਚੈਨਲ ਸ਼ੁਰੂ ਕੀਤਾ।ਗੌਰਵ ਦੇ ਚੈਨਲ ਨੇ ਇੰਨੀ ਵੱਡੀ ਕਮਾਈ ਕੀਤੀ ਹੈ ਕਿ ਉਸ ਕੋਲ ਹੁਣ ਲਗਭਗ 20 ਕਰੋੜ ਰੁਪਏ ਦੀਆਂ ਲਗਜ਼ਰੀ ਕਾਰਾਂ ਅਤੇ 60 ਕਰੋੜ ਦੀ ਕੀਮਤ ਦਾ ਦੁਬਈ ਵਿੱਚ ਇੱਕ ਆਲੀਸ਼ਾਨ ਬੰਗਲਾ ਹੈ। ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 370 ਕਰੋੜ ਰੁਪਏ ਹੈ। ਟੈਕਨੀਕਲ ਗੁਰੂ ਜੀ, ਟੈਕਨਾਲੋਜੀ ਨਾਲ ਸਬੰਧਤ ਵੀਡੀਓਜ਼ ਬਣਾਉਂਦੇ ਹਨ ਤੇ ਇਸ ਵੇਲੇ ਯੂਟਿਊਬ 'ਤੇ ਉਨ੍ਹਾਂ ਦੇ 2.29 ਕਰੋੜ ਸਬਸਕ੍ਰਾਈਬਰ ਹਨ। ਇਸ ਤੋਂ ਇਲਾਵਾ ਗੌਰਵ ਦੁਬਈ ਪੁਲਿਸ ਨੂੰ ਸੁਰੱਖਿਆ ਨਾਲ ਸਬੰਧਤ ਯੰਤਰ ਪ੍ਰਦਾਨ ਕਰਦੇ ਹਨ। ਉਹ ਕਈ ਹੋਰ ਸੰਸਥਾਵਾਂ ਨੂੰ ਸੁਰੱਖਿਆ ਯੰਤਰ ਵੀ ਪ੍ਰਦਾਨ ਕਰਦਾ ਹੈ। ਗੌਰਵ ਅੱਜ ਦੀ ਤਰੀਕ ਵਿੱਚ ਦੁਬਈ ਪੁਲਿਸ ਲਈ ਸਕਿਓਰਿਟੀ ਸਿਸਟਮ ਇੰਜੀਨੀਅਰ ਵਜੋਂ ਵੀ ਕੰਮ ਕਰ ਰਹੇ ਹਨ।