ਚੰਡੀਗੜ੍ਹ, 4 ਸਤੰਬਰ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਤੇਂਦੂਆਂ ਦੇਸ਼ੀ ਸ਼ਰਾਬ ਪੀ ਕੇ ਆਪਣੀ ਸੁੱਧ-ਬੁੱਧ ਹੀ ਬੁਲਾ ਬੈਠਾ। ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਵੀਡੀਓ ਪਿੰਡ ਤਾਰਾਗੜ੍ਹ ਦੀ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਏ ਉਤੇ ਕਿਹਾ ਜਾ ਰਿਹਾ ਹੈ ਕਿ ਤੇਂਦੂਆਂ ਕੱਚੀ ਸ਼ਰਾਬ ਦੀ ਭੱਟੀ ਤੋਂ ਦਾਰੂ ਪੀ ਗਿਆ ਅਤੇ ਆਪਣੀ ਹੋਸ ਭੁੱਲ ਗਿਆ। ਇਸ ਤੋਂ ਬਾਅਦ ਲੋਕਾਂ ਨੇ ਤੇਂਦੂਆਂ ਨੂੰ ਆਪਣੇ ਮੁਤਾਬਕ ਖੇਤਾਂ ਵਿੱਚ ਚਲਾਇਆ ਅਤੇ ਉਸ ਨਾਲ ਫੋਟੋਸ਼ੂਟ ਵੀ ਕਰਵਾਇਆ।