ਸਵੇਰੇ ਸਵੇਰੇ ਪਤਨੀ ਨੀਂਦ ਵਿਚੋਂ ਉਠਦਿਆਂ ਹੀ ਬੋਲੀ, ‘ਜੀ ਸੁਣਦੇ ਹੋ…?’
ਪਤੀ – ‘ਬੋਲੋ! ਕੀ ਹੋਇਆ….?’
ਪਤਨੀ – ‘ਮੈਨੂੰ ਸੁਪਨਾ ਆਇਆ ਕਿ ਤੁਸੀਂ ਮੇਰੇ ਲਈ ਹੀਰਿਆਂ ਦਾ ਹਾਰ ਲੈ ਕੇ ਆਏ ਹੋ!’
ਪਤੀ – ਠੀਕ ਹੈ, ਤਾਂ ਮੁੜ ਸੋ ਜਾ ਅਤੇ ਪਾ ਲੈ!
***
ਡਾਕਟਰ - ਤੁਸੀਂ ਆਉਣ ਵਿੱਚ ਦੇਰ ਕਰ ਦਿੱਤੀ…
ਪੱਪੂ – (ਹੈਰਾਨ ਤੇ ਪ੍ਰੇਸ਼ਾਨ ਹੋ ਕੇ) – ਕੀ ਹੋਇਆ ਡਾਕਟਰ ਸਾਹਿਬ, ਕਿੰਨਾ ਸਮਾਂ ਬੱਚਿਆ ਹੈ ਮੇਰੇ ਕੋਲ…?
ਡਾਕਟਰ – ਮਰ ਨਹੀਂ ਰਹੇ ਹੋ, ਛੇ ਵਜੇ ਦਾ ਅਪਾਇੰਟਮੈਂਟ ਸੀ ਅਤੇ ਤੁਸੀਂ ਸੱਤ ਵਜੇ ਆਏ ਹੋ…!!!
***
ਪਤਨੀ - ਵਿਆਹ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਵਿਆਹ ਦੇ ਬਾਅਦ ਮੈਂ ਤੇਨੂੰ ਬਹੁਤ ਪਿਆਰ ਕਰਾਂਗਾ… ਹੁਣ ਕੀ ਹੋਇਆ?
ਪਤੀ – ਸੱਚ ਦੱਸਾ ਜਾਨੂ…?
ਪਤਨੀ (ਖੁਸ਼ ਹੋ ਕੇ) – ਹਾਂ ਦੱਸੋ…
ਪਤੀ – ਮੈਨੂੰ ਨਹੀਂ ਲੱਗਦਾ ਸੀ ਕਿ ਸਾਡਾ ਵਿਆਹ ਹੀ ਹੋ ਜਾਵੇਗਾ…!!!