ਨਵੀਂ ਦਿੱਲੀ, 3 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਲਗਾਤਾਰ ਦਿਨੋਂ ਦਿਨ ਆਨਲਾਈਨ ਧੋਖੇਬਾਜ਼ੀ (Online fraud) ਵਧਦੇ ਜਾ ਰਹੇ ਹਨ। ਹੁਣ ਇਨ੍ਹਾਂ ਆਨਲਾਈਨ ਧੋਖੇਬਾਜ਼ੀ ਨੂੰ ਰੋਕਣ ਲਈ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਟੈਲੀਕਾਮ ਵਿਭਾਗ ਨੇ ਏਅਰਟੈਲ ਅਤੇ ਜਿਓ ਸਮੇਤ ਸਾਰੇ ਟੈਲੀਕਾਮ ਕੰਪਨੀਆਂ ਨੂੰ USSD ਕੋਡ ਦੀ ਵਰਤੋਂ ਨਾਲ ਕਾਲ ਫਾਰਵਡਿੰਗ (forwarding) ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਹੁਕਮ 15 ਅਪ੍ਰੈਲ 2024 ਤੋਂ ਬਾਅਦ ਤੁਹਾਡੇ ਸਮਾਰਟਫੋਨ ਵਿੱਚ ਕਾਲ ਫਾਰਵਡਿੰਗ ਸਰਵਿਸ ਬੰਦ ਹੋ ਜਾਵੇਗੀ।
ਯੂਐਸਐਸਡੀ ਕੋਡ ਇਕ ਸ਼ਾਰਟ ਕੋਡ ਹੁੰਦਾ ਹੈ ਜਿਸ ਨਾਲ ਮੋਬਾਇਲ ਖਪਤਕਾਰ ਬੈਲੈਂਸ ਜਾਂ ਫੋਨ ਦਾ ਆਈਐਮਈਆਈ ਨੰਬਰ ਜਾਣਨ ਲਈ ਡਾਇਲ ਕਰਦੇ ਹਨ। ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ USSD ਇਕ ਅਜਿਹਾ ਫੀਚਰ ਹੈ ਜਿਸ ਦੀ ਮਦਦ ਨਾਲ ਇਕ ਕੋਡ ਡਾਇਲ ਕਰਕੇ ਕਈ ਸਰਵਿਸਜ਼ ਨੂੰ ਕਿਸੇ ਨੰਬਰ ਉਤੇ ਐਕਟਿਵ ਅਤੇ ਅਨਐਕਟਿਵ ਕੀਤਾ ਜਾ ਸਕਦਾ ਹੈ। ਆਈਐਮਈਆਈ ਨੰਬਰ ਵੀ ਯੂਐਸਐਸਡੀ ਕੋਡ ਨਾਲ ਹੀ ਪਤਾ ਲਗਦਾ ਹੈ।