ਚੰਡੀਗੜ੍ਹ, 21 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਲੋਕ ਵੀਡੀਓ ਬਣਾ ਕੇ ਆਪੋ ਆਪਣੇ ਤਰੀਕੇ ਨਾਲ ਕੰਮ ਕਰਨ ਦੇ ਨਵੇਂ ਢੰਗ ਦਸਦੇ ਰਹਿੰਦੇ ਹਨ। ਅਜਿਹੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਰਮੀ ਵਿੱਚ ਫਟਾ ਫਟ ਰੋਟੀ ਬਣਾਉਣ ਦਾ ਸੌਖਾ ਤਰੀਕਾ ਹੈ।
Jessika_guptaa ਨਾਮ ਤੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਔਰਤ ਅਨੌਖੇ ਅੰਦਾਜ਼ ਵਿੱਚ ਰੋਟੀਆਂ ਬਣਾਉਦੀ ਦਖਾਈ ਦੇ ਰਹੀ ਹੈ। ਗੋਲ ਗੋਲ ਰੋਟੀਆਂ ਬੇਲਣ ਅਤੇ ਝਟਪਟ ਉਨ੍ਹਾਂ ਨੂੰ ਸੇਕਣ ਲਈ ਮਹਿਲਾ ਨੇ ਕਮਾਲ ਦੀ ਸਕੀਮ ਘੜੀ ਹੈ। ਉਹ ਗੁੰਨਿਆ ਹੋਇਆ ਸਾਰਾ ਆਟਾ ਲੈ ਕੇ ਕਿਚਨ ਦੀ ਸਲੈਬ ਉਤੇ ਬੇਲਦੀ ਹੈ। ਫਿਰ ਕਿਸੇ ਗੋਲ ਭਾਂਡੇ ਨਾਲ ਗੋਲ ਗੋਲ ਰੋਟੀਆਂ ਕੱਟ ਲੈਂਦੀ ਹੈ। ਇਕ ਵੱਡੇ ਤਵੇ ਉਤੇ ਤਿੰਨ-ਚਾਰ ਰੋਟੀਆਂ ਇਕੱਠੀਆਂ ਸੇਕਦੀ ਹੈ। ਰੋਟੀਆਂ ਬਣਾਉਣ ਦਾ ਇਹ ਤਰੀਕਾ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ।