ਚੰਡੀਗੜ੍ਹ, 29 ਜੁਲਾਈ, ਦੇਸ਼ ਕਲਿੱਕ ਬਿਊਰੋ :
ਲੋੜ ਤੋਂ ਜ਼ਿਆਦਾ ਵਧਦੇ ਵਜ਼ਨ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ। ਸੋਸ਼ਲ ਮੀਡੀਆ ਉਤੇ ਅਜਿਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ 3 ਘੰਟਿਆਂ ਦੌਰਾਨ ਕਰੀਬ 15 ਕਿਲੋ ਵਜ਼ਨ ਵਧ ਜਾਂਦਾ ਹੈ। ਇਸ ਵੀਡੀਓ ਵਿੱਚ ਦੁਲਹਨ ਦੇ ਗੇਟਅਪ ਵਿੱਚ ਨਜ਼ਰ ਆ ਰਹੀ ਬਾਲੀਵੁਡ ਆਦਾਕਾਰ ਕ੍ਰਿਤੀ ਖਰਬੰਦਾ ਦਿਖਾਈ ਦੇ ਰਹੀ ਹੈ। ਖਰਬੰਦਾ ਦੁਲਹਨ ਦਾ ਜੋੜਾ ਪਹਿਨਣ ਤੋਂ ਪਹਿਲਾਂ ਆਪਣਾ ਵਜ਼ਨ ਚੈਕ ਕਰਦੀ ਹੈ। ਉਸ ਤੋਂ ਬਾਅਦ ਦੁਲਹਨ ਦਾ ਜੋੜਾ ਪਹਿਨਣ ਨਾਲ ਪੂਰਾ ਬ੍ਰਾਈਡਲ ਮੇਕਅਪ ਵੀ ਕਰਦੀ ਹੈ, ਜੇਵਰ ਵੀ ਪਹਿਨਦੀ ਹੈ। ਦੁਲਹਨ ਦੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਜਦੋਂ ਉਹ ਆਪਣਾ ਵਜ਼ਨ ਚੈਕ ਕਰਦੀ ਹੈ, ਤਾਂ ਉਸਦਾ ਭਾਰ 10-15 ਕਿਲੋ ਵਧ ਚੁੱਕਿਆ ਹੁੰਦਾ ਹੈ। ਇਹ ਦੇਖਕੇ ਉਹ ਹੈਰਾਨ ਹੋ ਜਾਂਦੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਕਾਫੀ ਦੇਖਿਆ ਜਾ ਰਿਹਾ ਹੈ।