ਚੰਡੀਗੜ੍ਹ, 25 ਜੁਲਾਈ, ਦੇਸ਼ ਕਲਿੱਕ ਬਿਊਰੋ :
ਅੱਜ-ਕੱਲ੍ਹ ਸੋਸ਼ਲ ਮੀਡੀਆ ਉਤੇ ਇਕ ਇਸ਼ਤਿਹਾਰ ਵਾਇਰਲ ਹੋ ਰਿਹਾ ਹੈ। ਇਸ ਇਸ਼ਤਿਹਾਰ ਰਾਹੀ ਰਾਜਨੀਤਿਕ ਅਸਾਮੀਆਂ ਭਰਨ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਜਨੀਤਿਕ ਵਿਭਾਗ XYZ ਪੰਜਾਬ ਵੱਲੋਂ 117 ਐਮਐਲਏ ਦੀਆਂ ਅਸਾਮੀਆਂ ਲਈ ਨਿਰੋਲ ਠੇਕੇ ਉਤੇ ਭਰਨ ਵਾਸਤੇ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।(MOREPIC1)
ਯੋਗਤਾ ਵੱਜੋਂ ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਿੱਚੋਂ ਕਿਸੇ ਵੀ ਵਿਸ਼ੇ ਵਿੱਚ ਪੀਐਚਡੀ ਕੀਤੀ ਹੋਵੇ ਅਤੇ ਸਮਾਜ ਸੇਵਕ ਸੰਸਥਾ ਵਿੱਚ ਘੱਟੋ ਘੱਟ 2 ਸਾਲ ਦਾ ਤਜ਼ਰਬਾ ਰੱਖਦਾ ਹੋਵੇ। ਇਸ ਤੋਂ ਇਲਾਵਾ ਪੀਈਟੀ (ਰਾਜਨੀਤਿਕ ਯੋਗਤਾ ਟੈਸਟ) ਪਾਸ ਕੀਤਾ ਹੋਵੇ। ਚੋਣ ਦੀ ਪ੍ਰਕਿਰਿਆ ਸਬੰਧੀ ਕਿਹਾ ਗਿਆ ਕਿ ਸਟੇਟ ਪੱਧਰ ਉਤੇ ਇਕ ਲਿਖਤੀ ਪੇਪਰ-1 ਲਿਆ ਜਾਵੇਗਾ। ਜਿਸ ਦੇ ਨਿਰੋਲ ਮੈਰਟ ਤਿਆਰ ਕੀਤੀ ਜਾਵੇ ਅਤੇ ਇਨ੍ਹਾਂ ਅਸਾਮੀਆਂ ਵਿੱਚ ਸਫਲ ਉਮੀਦਵਾਰਾਂ ਨੂੰ ਹੀ ਮੁੱਖ ਮੰਤਰੀ ਦੀ ਅਸਾਮੀ ਜੋ ਠੇਕੇ ਉਤੇ ਹੋਵੇਗੀ ਵਿੱਚ ਪੇਪਰ-2 ਵਿੱਚ ਬੈਠਣ ਕੀ ਆਗਿਆ ਹੋਵੇਗੀ।