ਬੈਂਕਾਕ :
ਪਿਆਰ ਵਿੱਚ ਅਸਫਲਤਾ ਤੋਂ ਬਾਅਦ ਇਕ ਲੜਕੀ ਨੇ ਲੱਖਾਂ ਰੁਪਏ ਦੀ ਬਾਈਕ ਨੂੰ ਅੱਗ ਦੀ ਭੇਟ ਚੜ੍ਹਾ ਦਿੱਤਾ। ਅਜਿਹੀ ਇਕ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਲੜਕੀ ਨੂੰ ਉਸਦੇ ਬੁਆਏਫ੍ਰੈਂਡ ਨਾਲੋਂ ਬ੍ਰੇਕਅੱਪ ਹੋਣ ਬਾਅਦ ਲੜਕੇ ਦੇ ਸੁਪਰਬਾਈਕ ਨੂੰ ਅੱਗ ਲਗਾ ਦਿੱਤੀ। ਵਾਇਰਲ ਵੀਡੀਓ ਵਿੱਚ ਲੜਕੀ ਵੱਲੋਂ ਆਪਣੇ ਬੁਆਏਫ੍ਰੈਂਡ ਦੀ ਬਾਈਕ ”ਤੇ ਤੇਲ ਛਿੜਕਦੀ ਹੈ ਫਿਰ ਉਸ ਨੂੰ ਅੱਗ ਲਗਾਉਂਦੀ ਹੈ। ਇਸ ਸੁਪਰ ਬਾਈਕ ਦੀ ਕੀਮਤ 23 ਲੱਖ ਰੁਪਏ ਦੱਸੀ ਜਾ ਰਹੀ ਹੈ।