ਮੋਹਾਲੀ : 21 ਜੂਨ (ਦੇਸ਼ ਕਲਿੱਕ ਬਿਓਰੋ)
ਪੇਜਾਬ ਸਰਕਾਰ ਵੱਲੋਂ ਲਾਗੂ ਕੀਤੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਬਾਰੇ ਭਾਵੇਂ ਮੁਲਾਜ਼ਮ ਜਥੇਬੰਦੀਆਂ ਦੇ ਵੱਖ ਵੱਖ ਪ੍ਰਤੀਕਰਮ ਸਾਹਮਣੇ ਆਏ ਰਹੇ ਹਨ ਪਰ ਕਵੀ ਮਨ ਨੇ ਇਸ ਰਿਪੋਰਟ ਨੂੰ ਕਿਵੇਂ ਚਿਤਵਿਆ ਹੈ, ਬਾਰੇ ਸ਼ੋਸ਼ਲ ਮੀਡੀਆ ਉੱਪਰ ਪਾਈ ਕਵਿਤਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੜ੍ਹੋ ਕੀ ਕਹਿੰਦੀ ਹੈ ਹਰਬੰਸ ਵੱਲੋਂ ਲਿਖੀ ਕਵਿਤਾ :
ਪੇ ਕਮਿਸ਼ਨ ਦੀ ਰਿਪੋਰਟ
********
ਫੈਕਟਰ ਦੋ ਪੰਜ ਨੌਂ ਵਾਲ਼ਾ(2.59)
ਰਿਪੋਰਟ ਨੂੰ ਪਿਆ ਸ਼ਿੰਗਾਰੇ।
ਕਵਰ ਉੱਪਰਲਾ ਮਨ ਨੂੰ ਭਾਉਂਦਾ
ਅੰਦਰ-ਬਲਣ ਅੰਗਿਆਰੇ।
ਡਾਕਟਰ ਮਾਂਜੇ-ਮਾਸਟਰ ਮਾਂਜੇ
ਵਰਗ- ਮਾਂਜਤੇ ਸਾਰੇ।
ਬੇਸਿਕ ਪੇ ਤੇ ਐੱਨ ਪੀ ਏ ਦੇ
ਤੋੜਤੇ ਰਿਸ਼ਤੇ ਸਾਰੇ।
ਗਿਆਰਾਂ (2011) ਵਾਲੀ ਰਿਵੀਜ਼ਨ ਮਾਂਜੀ
ਲਾਕੇ 2.25 ਵਾਲੇ ਸਿਤਾਰੇ।
0.8 ਨਾਲ ਸਭ ਭੱਤੇ ਮਾਂਜੇ
ਕਰਤੇ ਵਾਰੇ-ਨਿਆਰੇ।
ਹਰ ਪੱਖ ਤੋਂ ਕੱਟ- ਵੱਢ ਕੀਤੀ
ਜਾਈਏ ਹਾਕਮ ਤੋਂ ਬਲਿਹਾਰੇ।
ਇਕੱਠੇ ਹੋ-ਹਕੂਮਤ ਮਾਂਜੋ
ਲਾ ਦਿਓ- ਉਲਾਂਭੇ ਸਾਰੇ।