ਚੰਡੀਗੜ੍ਹ, 8 ਮਈ, ਦੇਸ਼ ਕਲਿੱਕ ਬਿਊਰੋ :
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਸਿੰਘ ਗੁਰਦੁਆਰਾ ਸਾਹਿਬ ਵਿੱਚੋਂ ਸੂਚਨਾ ਬੋਲਦਾ ਹੋਇਆ ਉਹ ਲੋਕਾਂ ਦੀ ਕਲਾਸ ਲਗਾ ਰਿਹਾ ਹੈ, ਜੋ ਖੇਤਾਂ, ਘਰਾਂ ਵਿੱਚ ਪਾਣੀ ਦੀ ਬਰਬਾਦੀ ਕਰਦੇ ਹਨ। ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਅਸੀਂ ਕੀਤੀ ਜਾ ਰਹੀ ਪਾਣੀ ਦੀ ਬਰਬਾਦੀ ਨਾ ਰੋਕੀ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਲਹਾਨਤਾਂ ਪਾਉਣਗੀਆਂ। ਉਨ੍ਹਾਂ ਕਿਹਾ ਕਿ ਕੁਝ ਲੋਕ ਖੇਤਾਂ ਵਿੱਚ ਬਿਨਾਂ ਜ਼ਰੂਰਤ ਤੋਂ ਪਾਣੀ ਛੱਡ ਰਹੇ ਹਨ। ਘਰਾਂ ਵਿੱਚ ਟੂਟੀਆਂ ਫਾਲਤੂ ਚਲਾਈਆਂ ਜਾ ਰਹੀਆਂ ਹਨ। ਉਸਨੇ ਲੋਕਾਂ ਨੂੰ ਨਸ਼ੀਹਤ ਦਿੰਦੇ ਹੋਏ ਕਿਹਾ ਕਿ ਸਿਆਣੇ ਬਣੋ ਪਾਣੀ ਦੀ ਬਚਤ ਕਰੋ। ਜੇਕਰ ਇਹ ਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਪਾਣੀ ਪੀਣ ਨੂੰ ਤਰਸਾਂਗੇ।