ਸੋਸ਼ਲ ਮੀਡੀਆ ਉਤੇ ਇਕ ਮਹਿਲਾ ਦੀ ਬੱਤਖ ਤੇ ਉਸਦੇ ਬੱਚਿਆਂ ਨੂੰ ਸੜਕ ਲੰਘਾਉਣ ਦੀ ਵੀਡੀਓ ਵਾਈਰਲ ਹੋ ਰਹੀ ਹੈ। ਇਸ ਵੀਡੀਓ ਨੂੰ Jessica Fay Unda ਨੇ ਆਪਣੇ ਇੰਸਟਾਗ੍ਰਾਮ ਉਤੇ ਸ਼ੇਅਰ ਕੀਤਾ ਹੈ। ਬੱਤਖ ਸੜਕ ਦੇ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਉਸ ਸਮੇਂ ਮਹਿਲਾ ਅੱਗੇ ਆਉਂਦੇ ਹੈ ਅਤੇ ਸੜਕ ਉਤੇ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਉਸ ਨੂੰ ਸੜਕ ਲੰਘਣ ਵਿੱਚ ਮਦਦ ਕਰਦੀ ਹੈ। ਜੇਸਿਕਾ ਮੁਤਾਬਕ ਉਸਨੇ ਆਪਣੇ ਜਨਮ ਦਿਨ ਉਤੇ ਬਤੱਖਾਂ ਦੀ ਮਦਦ ਕੀਤੀ ਹੈ।