ਚੰਡੀਗੜ੍ਹ, 15 ਮਾਰਚ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਰੋਜ਼ਾਨਾ ਅਜਿਹੀਆਂ ਚੀਜ਼ਾਂ ਵਾਇਰਲ ਹੁੰਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇਕ ਲੜਕੀ ਨੇ ਸੋਸ਼ਲ ਮੀਡੀਆ ਉਤੇ ਇਕ ਜਾਣੇ ਤੋਂ ਮਦਦ ਮੰਗੀ, ਪਰ ਮਦਦ ਕਰਨ ਲਈ ਇਕ ਹਜ਼ਾਰ ਤੋਂ ਵੱਧ ਲੜਕੇ ਪਹੁੰਚ ਗਏ। ਨੈਨਾ ਅਗਰਵਾਲ ਨਾਮ ਦੀ ਇਕ ਲੜਕੀ ਨੇ Twitter ਉਤੇ ਆਪਣੀ ਫੋਟੋ ਸਾਂਝੀ ਕਰਕੇ ਮਦਦ ਮੰਗੀ ਸੀ। ਲੜਕੀ ਨੇ ਕਿਹਾ ਸੀ ਕਿ ਕੋਈ ਆਦਮੀ ਫੋਟੋ ਤੋਂ ਫੋਟੋਗ੍ਰਾਫਰ ਅਤੇ ਲੋਗੋ ਹਟਾ ਦੇਵੇਂ। ਬਸ ਫਿਰ ਲੋਕ ਮਦਦ ਲਈ ਪਹੁੰਚਣੇ ਸ਼ੁਰੂ ਹੋ ਗਏ। ਲੋਕਾਂ ਨੇ ਫੋਟੋ ਆਪਣੇ ਅੰਦਾਜ਼ ਵਿਚ ਆਡਿਟ ਕਰਨਾ ਸ਼ੁਰੂ ਕਰ ਦਿੱਤਾ। ਹੁਣ ਵਾਇਰਲ ਹੋਣ ਬਾਅਦ ਇਸ ਲੜਕੀ ਨੇ ਖੁਦ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਨਾਲ ਹੀ ਉਸਨੇ ਆਪਣੀ ਪੂਰੀ ਫੋਟੋ ਵੀ ਸਾਂਝੀ ਕੀਤੀ ਹੈ।
ਇਸ ਸਬੰਧੀ ਲੜਕੀ ਨੇ ਦੱਸਿਆ ਕਿ ਉਹ ਜੈਪੁਰ ਵਿਖੇ ਰਹਿ ਰਹੀ ਹੈ। ਸੋਸ਼ਲ ਮੀਡੀਆ ਦਾ ਕੇਵਲ ਮੰਨੋਰੰਜਨ ਲਈ ਵਰਤੋਂ ਕਰਦੀ ਹੈ। ਉਸਨੇ ਦੱਸਿਆ ਕਿ ਜੋ ਫੋਟੋ ਸਾਂਝੀ ਕੀਤੀ ਹੈ, ਉਹ 21 ਫਰਵਰੀ ਨੂੰ ਫੋਟੋ ਖਿਚੀ ਗਈ ਸੀ। ਇਸ ਫੋਟੋ ਨੂੰ ਹੁਣ ਤੱਕ 15 ਲੱਖ ਲੋਕ ਦੇਖ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਲੜਕੀ ਨੇ ਇਹ ਫੋਟੋ ਇਕ ਪ੍ਰੋਗਰਾਮ ਦੌਰਾਨ ਲਈ। ਉਸਨੇ ਬੈਕ ਪਿੰਕ ਸ਼ਾਂਝੀ ਕਰਕੇ ਲਿਖਿਆ, ‘ਕੀ ਕੋਈ ਫੋਟੋਗ੍ਰਾਫਰ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਹਟਾ ਸਕਦਾ ਹੈ ਤਾਂ ਕਿ ਫੋਕਸ ਮੇਰੇ ਉਤੇ ਰਹੇ?’