ਗੋਰਖਪੁਰ, 27 ਜਨਵਰੀ :
ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਸਹੁਰੇ ਨੇ ਆਪਣੀ ਨੂੰਹ ਨਾਲ ਹੀ ਵਿਆਹ ਕਰਵਾ ਲਿਆ ਹੈ। ਜ਼ਿਲ੍ਹਾ ਗੋਰਖਪੁਰ ਦੇ ਛਪੀਆ ਉਮਰੋ ਪਿੰਡ ਵਿੱਚ ਇਕ 70 ਸਾਲਾ ਵਿਅਕਤੀ ਨੇ ਆਪਣੀ 28 ਸਾਲਾ ਨੂੰਹ ਨਾਲ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ ਉਤੇ ਜੋੜੇ ਦੀ ਫੋਟੋ ਵਾਇਰਲ ਹੋ ਰਹੀ ਹੈ। ਬੜਹਲਗੰਜ ਥਾਣੇ ਵਿੱਚ ਚੌਕੀਦਾਰ ਦੇ ਤੌਰ ਉਤੇ ਕੰਮ ਕਰਨ ਵਾਲੇ ਕੈਲਾਸ਼ ਯਾਦਵ ਦੀ ਪਤਨੀ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸਦੇ ਤੀਜੇ ਪੁੱਤਰ ਦੀ ਵੀ ਕੁਝ ਸਮਾਂ ਬਾਅਦ ਮੌਤ ਹੋ ਗਈ।
ਕੈਲਾਸ਼ ਨੇ ਆਪਣੀ ਵਿਧਵਾ ਨੂੰਹ ਪੂਜਾ ਦਾ ਦੂਜਾ ਵਿਆਹ ਕਰਵਾ ਦਿੱਤਾ, ਪ੍ਰੰਤੂ ਵਿਆਹ ਜ਼ਿਆਦਾ ਨਾ ਚਲਿਆ। ਇਸ ਤੋਂਬਾਅਦ ਉਹ ਘਰ ਵਾਪਸ ਆ ਗਈ ਅਤੇ ਆਪਣੇ ਪਹਿਲੇ ਪਤੀ ਦੇ ਘਰ ਰਹਿਣ ਲੱਗੀ।
ਕੈਲਾਸ਼ ਨੇ ਆਂਢ ਗੁਆਢ ਜਾਂ ਪਿੰਡ ਵਿੱਚ ਕਿਸੇ ਨੂੰ ਦੱਅੇ ਬਿਨਾਂ ਚੁੱਪ ਚਾਪ ਪੂਜਾ ਨਾਲ ਵਿਆਹ ਕਰ ਲਿਆ ਅਤੇ ਫੋਟੋ ਵਾਇਰਲ ਹੋਣ ਦੇ ਬਾਅਦ ਦੋਵਾਂ ਨੂੰ ਇਸ ਸਬੰਧੀ ਪਤਾ ਚਲਿਆ।
ਬੜਹਲਗੰਜ ਥਾਣੇ ਦੇ ਇੰਸਪੈਕਟਰ ਜੇ ਐਨ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਸੋਸ਼ਲ ਮੀਡੀਆ ਉਤੇ ਫੋਟੋ ਦੇਖੀ ਹੈ ਅਤੇ ਹੁਣ ਵਿਆਹ ਬਾਰੇ ਪੁੱਛਗਿੱਛ ਕਰਨਗੇ।
ਆਈਏਐਨਐਸ