ਨਵੀਂ ਦਿੱਲੀ, 26 ਨਵੰਬਰ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਵੀਡੀਓ ਉਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਸੱਪ ਚੱਪਲ ਲੈ ਕੇ ਭੱਜ ਰਿਹਾ ਹੈ। ਦਰਅਸਲ ਇਕ ਔਰਤ ਨੇ ਸੱਪ ਨੂੰ ਭਜਾਉਣ ਲਈ ਚੱਪਲ ਮਾਰੀ, ਸੱਪ ਉਹ ਚੱਪਲ ਲੈ ਕੇ ਹੀ ਭੱਜ ਗਿਆ। ਭਾਰਤੀ ਵਣ ਸੇਵਾ ਦੇ ਅਧਿਕਾਰੀ ਪਰਵੀਨ ਕਸਵਾਂ ਵੱਲੋਂ ਇਹ ਵੀਡੀਓ ਆਪਣੇ ਸ਼ੋਸਲ ਮੀਡੀਆ ਉਤੋਂ ਸਾਂਝੀ ਕੀਤੀ ਹੈ। ਵੀਡੀਓ ਵਿੱਚ ਇਕ ਸੱਪ ਘਰ ਵੱਲ ਜਾ ਰਿਹਾ ਹੈ, ਜਿਸ ਨੂੰ ਲੈ ਕੇ ਔਰਤਾਂ ਰੌਲਾ ਪਾ ਰਹੀਆਂ ਹਨ। ਇਕ ਔਰਤ ਸੱਪ ਨੂੰ ਭਜਾਉਣ ਲਈ ਆਪਣੀ ਚੱਪਲ ਮਾਰਦੀ ਹੈ, ਪ੍ਰੰਤੂ ਸੱਪ ਉਹ ਚੱਪਲ ਲੈ ਕੇ ਤੇਜੀ ਨਾਲ ਭੱਜ ਰਿਹਾ ਹੈ। ਜਿਸ ਨੂੰ ਲੈ ਕੇ ਪਿੱਛੇ ਖੜ੍ਹੀਆਂ ਔਰਤਾਂ ਰੌਲਾਂ ਪਾ ਰਹੀਆਂ ਹਨ। ਇਸ ਵੀਡੀਓ ਨੂੰ ਹੁਣ ਤੱਕ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।