ਚੰਡੀਗੜ੍ਹ, 24 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਸਰਕਾਰੀ ਸਕੂਲ ਦੇ ਇਕ ਅਧਿਆਪਕਾ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਜਿੱਥੇ ਸ਼ੇਅਰ ਕੀਤਾ ਜਾ ਰਿਹਾ ਹੈ ਉਥੇ ਅਧਿਆਪਕਾ ਵੱਲੋਂ ਨਿਭਾਈ ਜਾ ਰਹੀ ਡਿਊਟੀ ਨੂੰ ਵੀ ਸਲਾਮ ਕੀਤਾ ਜਾ ਰਿਹਾ ਹੈ। ਅਸਲ ਵਿੱਚ ਇਕ ਮਹਿਲਾ ਅਧਿਆਪਕ ਮਨਪ੍ਰੀਤ ਕੌਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਸਕੂਲ ਵਿੱਚ ਪੜ੍ਹਾਉਂਦੇ ਸਮੇਂ ਇਕ ਛੋਟਾ ਬੱਚਾ ਉਸ ਦੀ ਗੋਦੀ ਵਿੱਚ ਸੁੱਤਾ ਹੋਇਆ ਹੈ। ਉਸਨੇ ਲਿਖਿਆ ਹੈ, ‘ਅਧਿਆਪਕ ਹੋਣਾ ਸੱਚੀ ਸੌਖਾ ਨਹੀ। ਫਤਿਹ ਰੋ ਰਿਹਾ ਸੀ ਤੇ ਮੈਂ ਗੋਦੀ ਚੁੱਕ ਲਿਆ ਤੇ ਪਤਾ ਨਹੀ ਕਦੋਂ ਸੌ ਗਿਆ। ਜੋ ਕਹਿੰਦੇ ਨੇ ਕਈ ਅਧਿਆਪਕ ਤਾਂ ਮੁਫਤ ਦੀ ਤਨਖਾਹ ਲੈਂਦੇ ਹਨ। ਉਹਨਾਂ ਨੂੰ ਕੀ ਪਤਾ, ਪੰਜਾਬ ਦੇ ਹਰ ਸਰਕਾਰੀ ਸਕੂਲ ਵਿੱਚ ਇਹੋ ਜਿਹੀ ਤਸਵੀਰ ਮਿਲ ਜਾਣੀ ਹੈ।