ਚੰਡੀਗੜ੍ਹ, 16 ਨਵੰਬਰ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਅੱਜ ਜੀਵਨ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ। ਆਪਣਿਆਂ, ਦੋਸ਼ਤਾਂ ਅਤੇ ਦੁਨੀਆ ਨਾਲ ਜੁੜੇ ਰਹਿਣ ਲਈ ਹਰ ਕੋਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਦੂਰ ਦੁਰਾਡੇ ਤੋਂ ਬੈਠੇ ਲੋਕ ਇਕ ਦੂਜੇ ਨਾਲ ਜੁੜੇ ਰਹਿੰਦੇ ਹਨ। ਬਹੁਤੇ ਲੋਕ Facebook ਦੀ ਵਰਤੋਂ ਕਰਦੇ ਹਨ। ਹੁਣ ਜ਼ਿਆਦਾਤਰ ਲੋਕਾਂ ਦੇ ਪਰਿਵਾਰ ਵਿੱਚ ਸੁੱਖ, ਦੁੱਖ ਹਰ ਤਰ੍ਹਾਂ ਦੀ ਜਾਣਕਾਰੀ ਫੇਸ਼ਬੁੱਕ ਉਤੇ ਸਾਂਝੀ ਕਰਦੇ ਹਨ। ਪ੍ਰੰਤੂ ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਸੋਸ਼ਲ ਮੀਡੀਆ ਉਤੇ ਜਾਣੇ ਜਾਂ ਅਣਜਾਣੇ ਵਿੱਚ ਕੀਤੀ ਗਈ ਗਲਤੀ ਜੇਲ੍ਹ ਵੀ ਪਹੁੰਚਾ ਸਕਦੀ ਹੈ। ਫੇਸਬੁੱਕ ਉਤੇ ਕਈ ਲੋਕ ਅਜਿਹੀ ਚੀਜ ਪਾਉਂਦੇ ਹਨ ਜੋ ਉਸ ਲਈ ਮਾਰੂ ਵੀ ਹੋ ਸਕਦੀ ਹੈ। ਕੁਝ ਲੋਕ ਫੇਸਬੁੱਕ ਉਤੇ ਪਾਈ ਪੋਸਟ ਨੂੰ ਬਿਨਾਂ ਕਿਸੇ ਜਾਂਚ ਪੜ੍ਹਤਾਲ ਕੀਤੇ ਹੀ ਸਾਂਝੀ ਕਰਦੇ ਰਹਿੰਦੇ ਹਨ, ਪ੍ਰੰਤੂ ਅਜਿਹੀ ਕੀਤੀ ਗਈ ਗਲਤੀ ਜੇਲ੍ਹ ਵੀ ਪਹੁੰਚਾ ਸਕਦੀ ਹੈ।
ਫੇਸਬੁੱਕ ਉਤੇ ਪੋਸਟ ਪਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :
- ਅਸੀਂ ਸਾਰੇ ਅਕਸਰ ਫੇਸਬੁੱਕ ਉਤੇ ਫੋਟੋ, ਵੀਡੀਓ ਜਾਂ ਲਿਖ ਕੇ ਕੁਝ ਸਾਂਝਾ ਕਰਦੇ ਹਾਂ। ਇਹ ਸਾਰੇ ਕੁਝ ਸਵੀਕਾਰ ਹੈ, ਪ੍ਰੰਤੂ ਫੋਟੋ, ਵੀਡੀਓ ਜਾਂ ਲਿਖਤੀ ਕੁਝ ਵੀ ਅਜਿਹਾ ਭੜਕਾਊਂ ਨਹੀਂ ਹੋਣਾ ਚਾਹੀਦਾ। ਤੁਹਾਡੀ ਕਿਸੇ ਵੀ ਪੋਸਟ ਨਾਲ ਕਿਸੇ ਭਾਈਚਾਰੇ, ਧਰਮਿਕ ਜਾਂ ਜਾਤੀ ਤਣਾਅ ਨਹੀਂ ਹੋਦਾ ਚਾਹੀਦਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
- ਫੇਸਬੁੱਕ ਉਤੇ ਕਿਸੇ ਵੀ ਮਹਿਲਾ ਨੂੰ ਪ੍ਰੇਸ਼ਾਨ ਕਰਨਾ, ਬਹੁਤ ਹੀ ਗਲਤ ਹੈ। ਗਲਤੀ ਨਾਲ ਵੀ ਕਿਸੇ ਲੜਕੀ ਨੂੰ ਗਲਤ ਮੈਸਜ਼ ਜਾਂ ਸਮੱਗਰੀ ਨਾ ਭੇਜੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਉਤੇ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ ਵਿੱਚ ਤੁਹਾਨੂੰ ਸਜ਼ਾ ਦਿੱਤੀ ਜਾ ਸਕਦੀ ਹੈ।
- ਜੇਕਰ ਤੁਸੀਂ ਇਕ ਨਵੀਂ ਫਿਲਮ ਵੇਚਦੇ ਹੋ ਜਿਸ ਨੂੰ ਪਾਈਰੇਟਿਡ ਕੀਤਾ ਗਿਆ ਹੈ ਤਾਂ ਇਸ ਨਾਲ ਤੁਹਾਨੂੰ ਸਮੱਸਿਆ ਹੋ ਸਕਦੀ ਹੈ। ਪਾਈਰੇਟਿਡ ਫਿਲਮਾਂ ਵੇਚਣ ਉਤੇ ਪਾਬੰਦੀ ਹੈ। ਜੇਕਰ ਤੁਸੀਂ ਇਸ ਤਰ੍ਹਾਂ ਕੰਮ ਕਰਦੇ ਹੋ ਤਾਂ ਐਪ ਉਚਿਤ ਕਾਰਵਾਈ ਕਰ ਸਕਦਾ ਹੈ। ਐਨਾ ਹੀ ਨਹੀਂ, ਤੁਹਾਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ।
- ਗਲਤੀ ਨਾਲ ਵੀ ਕਿਸੇ ਨੂੰ ਮੈਸੇਜ਼ ਰਾਹੀਂ ਧਮਕਾਉਣ ਦੀ ਕੋਸ਼ਿਸ਼ ਨਾ ਕਰੋ। ਜੇਕਰ ਅਜਿਹਾ ਕਰਦੇ ਹੋ ਤਾਂ ਤੁਹਾਡੀਆਂ ਮੁਸੀਬਤਾਂ ਵਧ ਸਕਦੀਆਂ ਹਨ। ਅਜਿਹੇ ਕਰਨ ਉਤੇ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
- ਜੇਕਰ ਤੁਸੀਂ ਫੇਸਬੁੱਕ ਉਤੇ ਅਜਿਹਾ ਕੁਝ ਪੋਸਟ ਕਰਦੇ ਹੋ ਜਿਸ ਨਾਲ ਦੰਗੇ ਹੋਣ ਦਾ ਖਤਰਾ ਹੋ ਸਕਦਾ ਹੈ ਤਾਂ ਤੁਹਾਨੂੰ ਤੁਰੰਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਇਹ ਜ਼ਰੂਰੀ ਹੈ ਕਿ ਫੇਸਬੁੱਕ ਉਤੇ ਕੋਈ ਵੀ ਪੋਸਟ ਪਾਉਣ ਜਾਂ ਸਾਂਝੀ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪੜ੍ਹ, ਸੁਣ ਲਓ ਤਾਂ ਜੋ ਤੁਹਾਨੂੰ ਕਿਸੇ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਅਜਿਹੀਆਂ ਮੁਸੀਬਤਾਂ ਤੋਂ ਬਚਿਆ ਜਾ ਸਕੇ।