ਚੰਡੀਗੜ੍ਹ, 22 ਸਤੰਬਰ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਪੱਤਰਕਾਰ ਬਣੇ ਕੁਝ ਲੋਕ ਆਪਣੇ ਵੱਧ ਵਿਊਜ਼ ਲੈਣ ਲਈ ਸਕੂਲਾਂ ਵਿੱਚ ਜਾ ਕੇ ਵੀਡੀਓ ਬਣਾਉਣ ਲਈ ਅਧਿਆਪਕਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੰਦੇ ਹਨ। ਅਧਿਆਪਕਾਂ ਨੂੰ ਸਵਾਲ ਕਰਨ ਦੀਆਂ ਵੀਡੀਓ ਵੀ ਬਹੁਤ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਅਧਿਆਪਕਾਂ ਨੂੰ ਸਵਾਲ ਕਰਨ ਵਾਲਾ ਪੱਤਰਕਾਰ ਖੁਦ ਹੀ ਫਸ ਗਿਆ। ਮਹਿਲਾ ਅਧਿਆਪਕ ਵੱਲੋਂ ਪੱਤਰਕਾਰ ਨੂੰ ਜਦੋਂ ਸਵਾਲ ਪੁੱਛੇ ਜਾਂਦੇ ਹਨ ਤਾਂ ਉਹ ਕਿਸੇ ਦਾ ਜਵਾਬ ਨਹੀਂ ਦੇ ਸਕਿਆ।