ਨਵੀਂ ਦਿੱਲੀ, 25 ਮਈ, ਦੇਸ਼ ਕਲਿੱਕ ਬਿਓਰੋ :
ਅਫਰੀਕਾ ਵਿੱਚ ਅਦਾਲਤ ਵੱਲੋਂ ਭੇਡ ਨੂੰ ਇਕ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਅਫਰੀਕਾ ਵਿੱਚ ਇਕ ਔਰਤ ਨੂੰ ਬੇਰਹਿਮੀ ਨਾਲ ਕੀਤੇ ਕਤਲ ਮਾਮਲੇ ਵਿੱਚ ਭੇਡ ਨੂੰ 3 ਸਾਲ ਦੀ ਕੈਦ ਸੁਣਾਈ ਗਈ ਹੈ। ਇਸ ਅਨੌਖੇ ਮਾਮਲੇ ਸਜ਼ਾ ਸੁਣਾਉਣ ਤੋਂ ਪਹਿਲਾਂ ਭੇਡ ਨੂੰ ਲਗਭਗ 1 ਹਫਤਾ ਹਿਰਾਸਤ ਵਿੱਚ ਵੀ ਰੱਖਿਆ ਗਿਆ। ਸੋਸ਼ਲ ਮੀਡੀਆ ਉਤੇ ਭੇਡ ਦੇ 40 ਸਾਲ ਦੀ ਔਰਤ ਨੂੰ ਬੇਰਹਿਮੀ ਨਾਲ ਮਾਰ ਮਾਰ ਕਤਲ ਕਰਨ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੱਖਣੀ ਸੁਡਾਨ ਵਿੱਚ ਮਹਿਲਾ ਨੂੰ ਬੇਰਹਿਮੀ ਨਾਲ ਮਾਰਿਆ। ਭੇਡ ਆਪਣੇ ਸਿੰਗਾਂ ਨਾਲ ਉਦੋਂ ਤੱਕ ਹਮਲਾ ਕਰਦੀ ਰਹੀ ਜਦੋਂ ਤੱਕ ਉਸਦੀਆਂ ਹੱਡੀਆਂ ਟੁੱਟ ਨਹੀਂ ਗਈਆਂ। ਇਸ ਤੋਂ ਬਾਅਦ ਮਹਿਲਾ ਬੇਹੋਸ਼ ਹੋ ਗਈ, ਫਿਰ ਭੇਡ ਉਸ ਨੂੰ ਛੱਡ ਕੇ ਚਲੀ ਗਈ। ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।