ਨਵੀਂ ਦਿੱਲੀ, 8 ਮਈ, ਦੇਸ਼ ਕਲਿੱਕ ਬਿਓਰੋ :
ਮੱਧ ਪ੍ਰਦੇਸ਼ ਦੇ ਉਜੈਨ ਦੇ ਰਹਿਣ ਵਾਲੇ 42 ਸਾਲਾ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਮਿਲਾਵਟ ਵਾਲੀ ਸ਼ਰਾਬ ਵੇਚੀ ਗਈ ਹੈ, ਕਿਉਂਕਿ ਉਸ ਨੂੰ ਸ਼ਰਾਬ ਪੀਣ ਦੇ ਬਾਅਦ ਨਸ਼ਾ ਨਹੀਂ ਹੋਇਆ। ਉਜੈਨ ਦੇ ਬਹਾਦਰਗੰਜ ਖੇਤਰ ਦੇ ਰਹਿਣ ਵਾਲੀ ਲੋਕੇਸ਼ ਸੋਠੀਆ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸਨੇ 12 ਅਪ੍ਰੈਲ ਨੂੰ ਇੱਥੋਂ ਇਕ ਦੁਕਾਨ ਤੋਂ ਦੇਸੀ ਸ਼ਰਾਬ ਦੀਆਂ ਚਾਰ ਸੀਲਬੰਦ ਪਊਆ (ਕੁਆਟਰ) ਖਰੀਦਿਆ ਸੀ। ਉਸਨੇ ਕਿਹਾ ਕਿਹਾ ਮੈਂ ਅਤੇ ਮੇਰੇ ਦੋਸਤ ਨੇ ਚਾਰ ਵਿਚੋਂ ਦੋ ਪੀਤੀਆਂ, ਪ੍ਰੰਤੂ ਸਾਨੂੰ ਨਸ਼ਾ ਮਹਿਸੂਸ ਨਹੀਂ ਹੋਇਆ। ਸ਼ਿਕਾਇਤ ਕਰਤਾ ਨੇ ਦਾਅਵਾ ਕੀਤਾ ਕਿ ਸ਼ਰਾਬ ਵਿੱਚ ਪਾਣੀ ਮਿਲਾਇਆ ਹੋਇਆ ਸੀ। ਉਸਨੇ ਕਿਹਾ ਕਿ ਮੈਂ ਦੋ ਹੋਰ ਬੋਤਲਾਂ ਦੀ ਸੀਲ ਅਜੇ ਤੱਕ ਨਹੀਂ ਖੋਲ੍ਹੀ ਅਤੇ ਜ਼ਰੂਰੀ ਹੋਇਆ ਤਾਂ ਸਬੂਤ ਵਜੋਂ ਪੇਸ਼ ਕਰਾਂਗਾ। ਉਸਨੇ ਕਿਹਾ ਕਿ ਮੈਂ ਖਪਤਕਾਰ ਫੋਰਮ ਵਿੱਚ ਜਾਵਾਂਗਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਸ਼ਰਾਬ ਪੀਦਾਂ ਆ ਰਿਹਾ ਹੈ ਅਤੇ ਇਸਦੀ ਸਵਾਦ ਅਤੇ ਗੁਣਵਤਾ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਉਸਨੇ ਦੱਸਿਆ ਕਿ ਮੈਂ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਅਤੇ ਉਜੈਨ ਦੇ ਆਬਕਾਰੀ ਕਮਿਸ਼ਨਰ ਨੂੰ ਮਿਲਾਵਟੀ ਸ਼ਰਾਬ ਬਾਰੇ ਸ਼ਿਕਾਇਤ ਕੀਤੀ ਹੈ। ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਂਚ ਸਾਹਮਣੇ ਆਉਣ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
(advt53)