ਨਵੀਂ ਦਿੱਲੀ, 5 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਇਕ ਆਧਾਰ ਕਾਰਡ ਦੀ ਫੋਟੋ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਉਤਰ ਪ੍ਰਦੇਸ਼ ਬਦਾਯੂੰ ਦੇ ਰਹਿਣ ਵਾਲੇ ਇਕ ਬੱਚੇ ਦੇ ਅਧਾਰ ਕਾਰਡ ਉਤੇ ਉਸਦਾ ਨਾਮ ਦੀ ਥਾਂ ਉਤੇ ‘ਮਧੂ ਦਾ ਪੰਜਵਾਂ ਬੱਚਾ’ ਲਿਖਿਆ ਹੈ। (MOREPIC1)
ਇਸ ਆਧਾਰ ਕਾਰਡ ਦਾ ਨੰਬਰ ਵੀ ਨਹੀਂ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਿੰਡ ਰਾਏਪੁਰ ਦੇ ਰਹਿਣ ਵਾਲੇ ਦਿਨੇਸ਼ ਆਪਣੇ ਧੀ ਦਾ ਦਾਖਲਾ ਕਰਾਉਣ ਲਈ ਸਕੂਲ ਪਹੁੰਚੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਧਿਆਪਕ ਨੇ ਦਾਖਲਾ ਦੇਣ ਤੋਂ ਮਨ੍ਹਾਂ ਕਰ ਦਿੱਤਾ, ਜਦੋਂ ਕਿ ਅਧਿਆਪਕ ਦਾ ਕਹਿਣਾ ਹੈ ਕਿ ਆਧਾਰ ਕਾਰਡ ਠੀਕ ਕਰਾਉਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਡਾਕਖਾਨੇ ਅਤੇ ਬੈਂਕਾਂ ਵਿੱਚ ਆਧਾਰ ਕਾਰਡ ਤਿਆਰ ਕੀਤੇ ਜਾ ਰਹੇ ਹਨ। ਇਹ ਵੱਡੀ ਲਾਪਰਵਾਹੀ ਕਾਰਨ ਗਲਤੀ ਹੋਈ ਹੈ। ਅਸੀਂ ਬੈਂਕ ਅਤੇ ਡਾਕਖਾਨੇ ਦੇ ਅਧਿਕਾਰੀਆਂ ਨੂੰ ਚੌਕਸ ਕਰਾਂਗੇ ਅਤੇ ਇਸ ਤਰ੍ਹਾਂ ਦੀ ਲਾਪਰਵਾਹੀ ਵਿੱਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
(advt53)