ਚੰਡੀਗੜ੍ਹ, 11 ਮਾਰਚ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਦੀ ਪੰਜਾਬ ਵਿਧਾਨ ਸਭਾ ਵਿੱਚ ਹੋਈ ਵੱਡੀ ਜਿੱਤ ਤੋਂ ਬਾਅਦ ਹੁਣ ਲੋਕ ਨਵੇਂ ਮੰਤਰੀ ਮੰਡਲ ਨੂੰ ਲੈ ਕੇ ਉਤਾਵਲੇ ਹਨ। ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਭਾਵੇਂ ਆਪਣੇ ਮੰਤਰੀ ਮੰਡਲ ਦਾ ਕੋਈ ਐਲਾਨ ਨਹੀਂ ਕੀਤਾ ਗਿਆ। ਪ੍ਰੰਤੂ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਉਤੇ ਕਈ ਸੂਚੀਆਂ ਘੁੰਮ ਰਹੀਆਂ ਹਨ ਜਿਸ ਵਿੱਚ ਨਵੇਂ ਬਣੇ ਮੰਤਰੀਆਂ ਦੇ ਨਾਮ ਹਨ, ਇਥੋਂ ਤੱਕ ਵਿਭਾਗਾਂ ਤੱਕ ਦੀ ਵੀ ਵੰਡ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ 16 ਮਾਰਚ ਨੂੰ ਖਟਕੜ ਕਲਾਂ ਵਿਖੇ ਸਹੁੰ ਚੁੱਕਣਗੇ।(MOREPIC1)(MOREPIC2)