ਚੰਡੀਗੜ੍ਹ, 1 ਮਾਰਚ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇਕ ਬੱਕਰੀ ਮੋਰ ਨਾਲ ਲੜਾਈ ਕਰਦੀ ਦਿਖਾਈ ਦੇ ਰਹੀ ਹੈ। ਬੱਕਰੀ ਗੁੱਸੇ ਵਿੱਚ ਮੋਰ ਉਤੇ ਹਮਲਾ ਕਰਦੀ ਹੈ, ਪ੍ਰੰਤੂ ਮੋਰ ਆਪਣਾ ਬਚਾਅ ਕਰ ਲੈਂਦਾ ਹੈ। ਮੋਰ ਹਵਾ ਵਿੱਚ ਉਡਕੇ ਦੂਜੇ ਪਾਸੇ ਪਹੁੰਚਦਾ ਹੈ। ਬੱਕਰੀ ਫਿਰ ਉਸ ਉਤੇ ਹਮਲਾ ਕਰਦੀ ਹੈ। ਇਸ ਵੀਡੀਓ ਨੂੰ ਆਈਪੀਐਸ ਅਧਿਕਾਰੀ ਦੀਪਾਂਸ਼ੂ ਕਾਬਰਾ ਨੇ ਆਪਣੇ ਟਵਿੱਟਰ ਉਤੇ ਸਾਂਝਾ ਕੀਤਾ ਹੈ।