ਕਿਹਾ, ਮੇਰੀ ਬੀਬੀ ਨੂੰ ਵੀ ਗ਼ਾਲਾਂ ਕੱਢਦਾ ਪਾਪਾ
ਚੰਡੀਗੜ੍ਹ, 26 ਜਨਵਰੀ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਬੱਚੇ ਘਰੋਂ ਚੀਜ਼ ਖਾਣ ਵਾਸਤੇ ਪੈਸੇ ਨਾਲ ਮਿਲਣ ਉਤੇ ਆਪਣੇ ਪਿਤਾ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਏ। ਇਸ ਮੌਕੇ ਪੁਲਿਸ ਮੁਲਾਜ਼ਮਾਂ ਉਨ੍ਹਾਂ ਨਾਲ ਗੱਲ ਕਰ ਰਹੇ ਹਨ। ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਬੱਚਿਆਂ ਨੇ ਇਸ ਮੌਕੇ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਪਾਪਾ ਮੇਰੀ ਬੀਬੀ ਨੂੰ ਗ਼ਾਲਾਂ ਕੱਢਦਾ ਹੈ। ਜਿਸ ਉਤੇ ਪਿਤਾ ਵੱਲੋਂ ਆਪਣਾ ਪੱਖ ਰੱਖਿਆ ਗਿਆ। ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।