ਚੰਡੀਗੜ੍ਹ, 19 ਜਨਵਰੀ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਤਰ੍ਹਾਂ ਤਰ੍ਹਾਂ ਦੀਆਂ ਪੋਸਟ ਵਾਇਰਲ ਹੁੰਦੀਆਂ ਰਹੀਆਂ ਹਨ। ਨਿਊਜ਼ੀਲੈਂਡ ਵਿੱਚ ਇਕ ਹੈਰਾਨੀ ਦੀ ਖ਼ਬਰ ਸਾਹਮਣੇ ਆਈ ਹੈ ਕਿ ਇਕ ਪਤਨੀ ਨੇ ਆਪਣੇ ਪਤੀ ਨੂੰ ਹੀ ਆਨਲਾਈਨ ਵੇਚ ਦਿੱਤਾ ਹੈ। ਨਿਊਜ਼ੀਲੈਂਡ ਦੀ ਵੈਬਸਾਈਟ stuff ਦੀ ਖਬਰ ਮੁਤਾਬਕ ਨਿਊਜ਼ੀਲੈਂਡ ਦੀ Linda mcaliser ਨਾਮ ਦੀ ਇਕ ਔਰਤ ਨੇ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਕੇ ਉਸ ਨੂੰ ਹੀ ਆਨਲਾਈਨ ਵੇਚਣ ਦਾ ਇਸ਼ਤਿਹਾਰ ਦੇ ਦਿੱਤਾ। ਉਨ੍ਹਾਂ ਆਪਣੇ ਪਤੀ ਦੀ ਪ੍ਰੋਫਾਈਲ ਬਣਾਕੇ ਪ੍ਰੋਡਕਟ ਸੇਲਿੰਗ ਵੈਬਸਾਈਟ ਉਤੇ ਪੋਸਟ ਕਰ ਦਿੱਤੀ। ਇਸ ਇਸ਼ਤਿਹਾਰ ਵਿੱਚ ਔਰਤ ਨੇ ਆਪਣੇ ਪਤੀ ਦੀ ਖਾਸ਼ੀਅਤ, ਕੀਮਤ ਸਮੇਤ ਹੋਰ ਮਹੱਤਵਪੂਰਣ ਜਾਣਕਾਰੀ ਪੋਸਟ ਕੀਤੀ ਹੈ।
ਲਿੰਡਾ ਮੈਕਏਲੀਸਟਰ ਦੇ ਪਤੀ ਘੁੰਮਣ ਦੇ ਜ਼ਿਆਦਾ ਸ਼ੌਕੀਨ ਸਨ। ਕਦੇ ਕਦੇ ਉਹ ਆਪਣੇ ਬੱਚਿਆਂ ਨੂੰ ਛੱਡਕੇ ਵੀ ਘੁੰਮਣ ਨਿਕਲ ਜਾਂਦੇ ਸਨ। ਇਹ ਗੱਲ ਉਸਦੀ ਪਤਨੀ ਨੂੰ ਪਸੰਦ ਨਹੀਂ ਸੀ। ਮਨ੍ਹਾਂ ਕਰਨ ਦੇ ਬਾਵਜੂਦ ਪਤੀ ਨਹੀਂ ਮੰਨਿਆ ਤਾਂ ਉਸਨੇ ਪਤੀ ਨੂੰ ਸੇਲ ਉਤੇ ਲਗਾ ਦਿੱਤਾ ਜੋ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ।
(advt53)