ਇਕ ਨੇ ਕਿਹਾ ਅਸੀਂ ਔਰਤਾਂ ਨੂੰ ਮੁਫਤ ਗੋਲਗੱਪੇ ਦੇਵਾਂਗੇ, ਦੂਜੇ ਨੇ ਕਿਹਾ ਅਸੀਂ ਦੇਵਾਂਗੇ ਬਰਗਰ !
ਚੰਡੀਗੜ੍ਹ, 7 ਜਨਵਰੀ, ਦੇਸ਼ ਕਲਿੱਕ ਬਿਓਰੋ :
ਵਿਧਾਨ ਸਭਾ ਚੋਣਾਂ ਜਿਉਂ ਜਿਉਂ ਨਜ਼ਦੀਕੀ ਆ ਰਹੀਆਂ ਹਨ ਤਾਂ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਲੁਭਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ। ਖਾਸ ਕਰਕੇ ਔਰਤਾਂ ਦੇ ਲਈ। ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਅਕਾਲੀ ਦਲ ਨੇ ਵੀ ਔਰਤਾਂ ਨੂੰ 2 ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ। ਕਾਂਗਰਸ ਨੇ ਔਰਤਾਂ ਨੂੰ ਆਪਣੇ ਪਾਰਟੀ ਵੱਲ ਖਿੱਚਣ ਦੇ ਲਈ ਪਾਰਟੀ ਦੇ ਸੂਬਾ ਪ੍ਰਧਾਨ ਨੇ ਵੱਡੇ ਐਲਾਨ ਕਰ ਦਿੱਤੇ। ਅਜਿਹੇ ਵਿੱਚ ਸਭ ਕੁਝ ਚਲਦਿਆਂ ਹੁਣ ਇਕ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਚੱਲ ਰਹੀ ਹੈ। ਸਿਆਸੀ ਪਾਰਟੀਆਂ ਦੇ ਚੋਣ ਲੁਭਾਓ ਨਾਅਰਿਆਂ ਉਤੇ ਵੱਡਾ ਵਿਅੰਗ ਕੀਤਾ ਗਿਆ ਹੈ। ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੁਰਸੇਵਕ ਸਿੰਘ ਗਿੱਲ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਕੇ ਅਹਿਮ ਮੁੱਦੇ ਚੁੱਕਦੇ ਰਹੇ ਹਨ।
(advt53)