ਹਨੁਮਾਨਗੜ੍ਹ, 29 ਦਸੰਬਰ, ਦੇਸ਼ ਕਲਿੱਕ ਬਿਓਰੋ :
ਰਾਜਸਥਾਨ ਦੇ ਇਕ ਪਿੰਡ ਵਿੱਚੋਂ 70 ਗਧੇ ਗੁੰਮ ਹੋ ਗਏ। ਗਧਿਆਂ ਦੀ ਤਲਾਸ਼ ਵਿੱਚ ਪੁਲਿਸ ਦੀ ਇਕ ਸਪੈਸ਼ਲ ਟੀਮ ਲੱਗੀ ਹੋਈ ਹੈ। ਹਨੁਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਦੇਵਾਸਰ ਵਿੱਚੋਂ 70 ਗਧੇ ਗੁੰਮ ਹਨ। ਥਾਣਾ ਖੁਈਆਂ ਪੁਲਿਸ ਦੀ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਏਐਸਆਈ ਕਰ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਕਰਮਚਾਰੀ ਲੋਕਾਂ ਨੂੰ ਆਪਣੇ ਪਸ਼ੂਆਂ ਖਾਸ ਕਰਕੇ ਗਧਿਆਂ ਦੀ ਦੇਖਭਾਲ ਕਰਨ ਦੀ ਸਲਾਹ ਦੇ ਰਹੀ ਹੈ।
ਦਿਲਚਸਪ ਇਹ ਹੈ ਕਿ ਜਦੋਂ ਪਿੰਡ ਦੇ ਪਸ਼ੂ ਪਾਲਕਾਂ ਨੇ ਥਾਣੇ ਦੇ ਬਾਹਰ ਵਿਰੋਧ ਕੀਤਾ, ਤਾਂ ਪੁਲਿਸ ਨੇ ਲਗਭਗ 15-17 ਗਧੇ ਦੀ ਬਰਾਮਦਗੀ ਦਿਖਾਈ, ਪ੍ਰੰਤੂ ਗਧਿਆਂ ਨੇ ਜਦੋਂ ਸ਼ਿਕਾਇਤ ਕਰਤਾ ਵੱਲੋਂ ਪੁਕਾਰਨ ਉਤੇ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ ਗਧੇ ਲੈਣ ਤੋਂ ਨਾਂਹ ਕਰ ਦਿੱਤੀ। ਗੁਮਸ਼ੁਦਾ ਗਧਿਆਂ ਨੂੰ ਬਰਾਮਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਥਾਣੇ ਦਾ ਘਿਰਾਓ ਕੀਤਾ। ਜਦੋਂ ਕਿ ਪੁਲਿਸ ਨੇ 15 ਦਿਨ ਤੋਂ ਗਾਇਬ ਗਧਿਆਂ ਨੂੰ ਭਾਲਣ ਦਾ ਵਿਸ਼ਵਾਸ ਦਿੱਤਾ ਤਾਂ ਲੋਕਾਂ ਨੇ ਧਰਨਾ ਖਤਮ ਕੀਤਾ।
ਥਾਣਾ ਮੁਖੀ ਨੇ ਕਿਹਾ ਕਿ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ 7-8 ਦਿਨਾਂ ਵਿੱਚ ਉਨ੍ਹਾਂ ਦੇ ਗਧੇ ਚੋਰੀ ਹੋਰਹੇ ਹਨ। ਪੁਲਿਸ ਨੇ 15-17 ਗਧੇ ਬਰਾਮਦ ਕੀਤੇ ਸਨ। ਜਦੋਂ ਸ਼ਿਕਾਇਤ ਕਰਤਾਵਾਂ ਨੂੰ ਪਹਿਚਾਣ ਕਰਨ ਲਈ ਕਿਹਾ ਤਾਂ ਲੋਕਾਂ ਨੇ ਗਧਿਆਂ ਨੂੰ ਪਿੰਕੂ, ਮੋਹਰ ਅਤੇ ਬਬਲੂ ਵਰਗੇ ਨਾਮ ਲੈਣ ਉਤੇ ਜਦੋਂ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਗਧੇ ਲੈਣ ਤੋਂ ਮਨ੍ਹਾਂ ਕਰ ਦਿੱਤਾ।