ਵਫਾਦਾਰ ਕੁੱਤੇ ਦੇ ਸਾਥੀਆਂ ਦਲਬਦਲੂ, ਧੋਖੇਬਾਜ਼, ਚਾਪਲੂਸ, ਪਹਿਚਾਣੋ ਕੌਣ, ਖੁਜਲੀ, ਫੈਂਕੋ ਲਾਲ ਵੱਲੋਂ ਜਨਮ ਦਿਨ ਦੀਆਂ ਵਧਾਈਆਂ
ਬੈਤੂਲ, 26 ਦਸੰਬਰ :
ਮੱਧ ਪ੍ਰਦੇਸ਼ ਦੇ ਬੇਤੂਲ ਜ਼ਿਲ੍ਹੇ ਵਿੱਚ ਇਕ ਕੁੱਤੇ ਦਾ ਜਨਮ ਦਿਨ ਅਲੱਗ ਹੀ ਅੰਦਾਜ਼ ਵਿੱਚ ਮਨਾਇਆ ਗਿਆ। ਉਸ ਨੂੰ ਫੁੱਲਾਂ ਦੇ ਹਾਰ ਪਾਏ ਗਏ ਤੇ ਉਸਦੇ ਹੋਰਡਿੰਗ ਵੀ ਲਾਏ ਗਏ। ਇਸ ਹੋਰਡਿੰਗ ਵਿੱਚ ਕੁੱਤੇ ਦੇ ਸਾਥੀਆਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ, ਕੁੱਤੇ ਦੇ ਸਾਥੀਆਂ ਦੇ ਨਾਮ ਹੱਸਣ ਵਾਲੇ ਹਨ।
ਬੈਤੂਲ ਜ਼ਿਲ੍ਹੇ ਦੇ ਮੁਲਤਾਈ ਕਸਬੇ ਵਿੱਚ ‘ਵਫ਼ਾਦਾਰ’ ਨਾਮ ਕੁੱਤੇ ਦੇ ਮਾਲਕ ਨੇ ਧੂਮਧਾਮ ਨਾਲ ਜਨਮ ਦਿਨ ਮਨਾਇਆ। ਜਨਮ ਦਿਨ ਮੌਕੇ ਹੋਰਡਿੰਗ ਵੀ ਲਗਾਏ ਗਏ, ਇਸ ਵਿੱਚ ‘ਵਫ਼ਾਦਾਰ’ ਦੀ ਫੋਟੋ ਨਾਲ ਉਸਦੇ ਸਾਥੀਆਂ ਫੋਟੋਆਂ ਵੀ ਲਗਾਈਆਂ ਗਈਆਂ। ਵਫਾਦਾਰ ਦੇ ਸਾਥੀਆਂ ਦੇ ਨਾਮ ਦਲਬਦਲੂ, ਧੋਖੇਬਾਜ਼, ਚਾਪਲੂਸ, ਖੁਜਲੀ, ਪਹਿਚਾਣੋ ਕੌਣ, ਸ਼ਰਰਾ, ਝਾਂਕੀਬਾਜ਼, ਫੈਂਕੋਲਾਲ ਅਤੇ ਮੌਕਾ ਪ੍ਰਸਤ ਵਰਗੇ ਹਨ। ਇਹ ਨਾਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਉਤੇ ਇਹ ਫੋਟੋ ਬਹੁਤ ਵਾਇਰਲ ਹੋ ਰਹੀ ਹੈ।
ਕੁੱਤੇ ਦੇ ਜਨਮ ਦਿਨ ਅਤੇ ਉਸਦੇ ਹੋਰਡਿੰਗ ਦੀ ਹਰ ਪਾਸੇ ਚਰਚਾ ਹੈ ਕਿਉਂਕਿ ਕੁੱਤੇ ਦੇ ਸਾਥੀਆਂ ਦੇ ਨਾਮ ਅਜਿਹੇ ਹਨ ਜੋ ਸਿਆਸਤ ਦੇ ਗਲਿਆਰੀਆਂ ਵਿੱਚ ਆਮ ਤੌਰ ਉਤੇ ਸੁਣੇ ਜਾਂਦੇ ਹਨ। ਉਥੇ ਜਨਮ ਦਿਨ ਵਾਲੇ ਕੁੱਤੇ ਦੇ ਮਾਲਕ ਨਾਚੂ ਅਗਰਵਾਲ ਅਜਿਹੇ ਆਪਣੇ ਪਾਲਤੂ ਕੁੱਤੇ ਦੇ ਜਨਮ ਦਿਨ ਉਤੇ ਲਗਾਇਆ ਗਿਆ ਆਮ ਹੋਰਡਿੰਗ ਦੱਸ ਰਿਹਾ ਹੈ। ਜਦੋਂ ਕਿ ਲੋਕ ਇਸ ਨੂੰ ਰਾਜਨੀਤੀ ਨਾਲ ਜੋੜਕੇ ਦੇਖ ਰਹੇ ਹਨ।
ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਅਨਿਲ ਸੋਨੀ ਨੇ ਕਿਹਾ ਕਿ ਇਹ ਬੈਤੂਲ ਵਿੱਚ ਕੁੱਤੇ ਦੇ ਜਨਮ ਦਿਨ ਉਤੇ ਲੱਗੇ ਹੋਰਡਿੰਗ ਮੌਜੂਦਾ ਰਾਜਨੀਤੀ ਸਮੇਤ ਉਨ੍ਹਾਂ ਲੋਕਾਂ ਉਤੇ ਵਿਅੰਗ ਹੈ ਜੋ ਆਪਣੀ ਨੇਤਾਗਿਰੀ ਚਮਕਾਉਣ ਲਈ ਆਗੂਆਂ ਦੇ ਅੱਗੇ-ਪਿੱਛੇ ਘੁੰਮਦੇ ਹਨ। (ਏਜੰਸੀ)
(advt53)