ਚੰਡੀਗੜ੍ਹ, 6 ਨਵੰਬਰ, ਦੇਸ਼ ਕਲਿੱਕ ਬਿਓਰੋ ;
ਮੰਦਰ ਦੇ ਬਾਹਰ ਭੀਖ ਮੰਗਦੀ ਇਕ ਲੜਕੀ ਨੇ ਫਰਾਟੇਦਾਰ ਅੰਗਰੇਜ਼ੀ ਬੋਲ ਕੇ ਸਭ ਨੂੰ ਹੈਰਾਨ ਕਰ ਦਿੱਤਾ। ਫਿਲਮ ਆਦਾਕਾਰ ਅਨੁਪਮ ਖੇਰ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਮੈਨੂੰ ਆਰਤੀ ਕਾਠਮਾਂਡੂ ਵਿੱਚ ਇਕ ਮੰਦਰ ਦੇ ਬਾਹਰ ਇਹ ਲੜਕੀ ਮਿਲੀ। ਉਹ ਵੈਸੇ ਰਾਜਸਥਾਨ ਕੀ ਰਹਿਣ ਵਾਲੀ ਹੈ। ਅਨੁਪਮ ਖੇਰ ਨੇ ਕਿਹਾ ਕਿ ਉਸਨੇ ਮੇਰੇ ਤੋਂ ਕੁਝ ਪੈਸੇ ਮੰਗੇ। ਫਿਰ ਮੇਰੇ ਨਾਲ ਇਕ ਫੋਟੋ ਖਿਚਵਾਈ। ਇਸ ਤੋਂ ਬਾਅਦ ਬਹੁਤ ਹੀ ਫਰਾਟੇਦਾਰ ਅੰਗਰੇਜ਼ੀ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਕੂਲ ਜਾ ਕੇ ਪੜ੍ਹਨਾ ਚਾਹੁੰਦੀ ਹੈ। ਅਨੁਪਮ ਖੇਰ ਫਾਊਡੇਸ਼ਨ ਨੇ ਇਸਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਈ ਹੈ।
(advt53)