ਕਿਹਾ, ਪਹਿਲਾਂ ਮਾਸਟਰਾਂ ਦੀ ਭਰਤੀ ਕਰਦੇਓ, ਫਿਰ ਇੰਟਰਵਿਊ ਲੈਂਦੇ ਹੋ, ਉਹ ਵਾਅਦਾ ਕਰੋ ਜੋ ਨਿਭਾਅ ਸਕੋ
ਚੰਡੀਗੜ੍ਹ, 24 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਰਾਜਨੀਤਿਕ ਪਾਰਟੀਆਂ ਵੱਲੋਂ ਵੱਖ-ਵੱਖ ਤਰੀਕੇ ਨਾਲ ਲੋਕਾਂ ਨਾਲ ਮਿਲਣੀਆਂ ਕਰਕੇ ਅਨੇਕਾਂ ਵਾਅਦੇ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੇ ਅਜਿਹੇ ਹੀ ਪ੍ਰੋਗਰਾਮ ਵਿੱਚ ਇਕ ਵਿਅਕਤੀ ਤੋਂ ਖਰੀਆਂ ਖਰੀਆਂ ਸੁਣਨੀਆਂ ਪਈਆਂ। ਇਹ ਵੀਡੀਓ ਸੋਸ਼ਲ ਮੀਡੀਆਂ ਉਤੇ ਬਹੁਤ ਵਾਇਰਲ ਹੋ ਰਹੀ ਹੈ। ਸਾਹਮਣੇ ਲੋਕਾਂ ਵਿਚੋਂ ਬੈਠੇ ਵਿਅਕਤੀ ਨੇ ਕਿਹਾ ਕਿ ਜਦੋਂ ਅਕਾਲੀਆਂ ਦੀ ਸਰਕਾਰ ਸੀ ਉਸ ਸਮੇਂ ਕੀ ਲੋਕਾਂ ਦੇ ਕੰਮ ਨਹੀਂ ਹੁੰਦੇ ਸੀ, ਅੱਜ ਦੇ ਵਾਂਗ ਹੀ ਉਦੋਂ ਲੋਕਾਂ ਦੀ ਲੁੱਟ ਹੁੰਦੀ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਾਹਿਬ ਵਾਅਦਾ ਉਹ ਕਰਨਾ ਜੋ ਪੂਰਾ ਕਰ ਸਕੋ।