ਸ਼੍ਰੀਹਰੀਕੋਟਾ, 19 ਅਗਸਤ, ਦੇਸ਼ ਕਲਿਕ ਬਿਊਰੋ :
ਇਸਰੋ ਅੱਜ ਰਾਤ 2 ਵਜੇ ਚੰਦਰਯਾਨ-3 ਦੇ ਵਿਕਰਮ ਲੈਂਡਰ ਨੂੰ ਡੀਬੂਸਟਿੰਗ ਕਰਕੇ ਚੰਦਰਮਾ ਦੇ ਨੇੜੇ ਲਿਆਵੇਗਾ। ਡੀਬੂਸਟਿੰਗ ਦਾ ਮਤਲਬ ਹੈ ਪੁਲਾੜ ਯਾਨ ਦੀ ਗਤੀ ਨੂੰ ਹੌਲੀ ਕਰਨਾ। ਇਸ ਆਪਰੇਸ਼ਨ ਤੋਂ ਬਾਅਦ ਲੈਂਡਰ ਦੀ ਚੰਦਰਮਾ ਤੋਂ ਘੱਟੋ-ਘੱਟ ਦੂਰੀ 30 ਕਿਲੋਮੀਟਰ ਅਤੇ ਵੱਧ ਤੋਂ ਵੱਧ 100 ਕਿਲੋਮੀਟਰ ਦੀ ਦੂਰੀ ਹੋਣ ਦੀ ਉਮੀਦ ਹੈ।