ਸਮਰ ਕੈਂਪ ਦੌਰਾਨ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਏ
ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਵਿੱਚ ਮਾਪਿਆਂ ਨਾਲ ਕੀਤੀਆਂ ਮੀਟਿੰਗਾਂ
ਦਲਜੀਤ ਕੌਰ
ਭਵਾਨੀਗੜ੍ਹ/ਸੰਗਰੂਰ, 7 ਜੁਲਾਈ, 2023: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੰਗਰੂਰ ਜਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਸਮਰ ਕੈਂਪ ਲਗਾਏ ਜਾ ਰਹੇ ਹਨ, ਜਿਸ ਅਧੀਨ ਜ਼ਿਲ੍ਹਾ ਸੰਗਰੂਰ ਦੇ ਸਾਰੇ ਸਕੂਲਾਂ ਵਿੱਚ ਸਮਰ ਕੈਂਪ ਮੇਲਾ ਲਗਾਇਆ ਗਿਆ। ਸਮਰ ਕੈਂਪ ਮੇਲੇ ਵਿੱਚ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸੰਗਰੂਰ ਸੰਜੀਵ ਸ਼ਰਮਾਂ ਅਤੇ ਉੱਪ ਜਿਲਾ ਸਿੱਖਿਆ ਅਫਸਰ (ਸੈ.ਸਿੱ.) ਪ੍ਰੀਤਇੰਦਰ ਘਈ ਦੁਆਰਾ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਵਿਜ਼ਟ ਕੀਤਾ ਗਿਆ।
ਕੈਂਪ ਦੇ ਸਬੰਧ ਵਿੱਚ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸੰਜੀਵ ਸ਼ਰਮਾਂ ਨੇ ਦੱਸਿਆ ਕਿ ਜਿੱਥੇ ਪਾਠਕ੍ਰਮ ਨੂੰ ਹੋਰ ਰੌਚਕ ਬਣਾਇਆ ਜਾ ਰਿਹਾ ਹੈ ਉਥੇ ਹੀ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆ ਸਦਕਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਵਿਦਿਆਰਥੀਆਂ ਵਿੱਚ ਸਮਰ ਕੈਂਪ ਮੇਲੇ ਲਈ ਭਾਰੀ ਉੱਤਸ਼ਾਹ ਸੀ, ਉੱਥੇ ਹੀ ਸਕੂਲ ਮੈਨੇਜਮੈਟ ਕਮੇਟੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋ ਵੀ ਭਰਭੂਰ ਸਹਿਯੋਗ ਮਿਲ ਰਿਹਾ ਹੈ। ਸਮਰ ਕੈਂਪ ਦੌਰਾਨ ਸਾਰੇ ਹੀ ਜ਼ਿਲ੍ਹੇ ਅੰਦਰ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਏ ਗਏ ਸਨ, ਇਸ ਦੌਰਾਨ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਵਿੱਚ ਮਾਪਿਆ ਨਾਲ ਮੀਟਿੰਗਾਂ ਕੀਤੀਆ ਗਈਆਂ ਅਤੇ ਉਨਾਂ ਦੇ ਸੁਝਾਅ ਲਏ ਗਏ।
ਉੱਪ ਜਿਲਾਂ ਸਿੱਖਿਆ ਅਫਸਰ (ਸੈ.ਸਿੱ) ਪ੍ਰੀਤਇੰਦਰ ਘਈ ਨੇ ਕਿਹਾ ਕਿ ਸਮੇ ਦੇ ਹਾਣ ਦਾ ਬਣਾਉਣ ਲਈ ਵਿਦਿਆਰਥੀਆਂ ਨੂੰ ਨਵਾਂ ਪਲੇਟਫਾਰਮ ਪ੍ਰਦਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀ ਅਪਣੀ ਕਲਾਤਮਿਕ ਰੁਚੀ ਨੂੰ ਨਿਖਾਰ ਸਮਾਜ ਦੀ ਸੇਵਾ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਸਮਰ ਕੈਂਪ ਮੇਲੇ ਦੌਰਾਨ ਸ.ਮਿ.ਸ.ਸ਼ਾਹਪੁਰ, ਸ.ਸ.ਸ.ਸ.ਭੜੋ, ਸ.ਮਿ.ਸ. ਖੇੜੀ ਗਿੱਲਾਂ, ਸ.ਮਿ.ਸ. ਕਾਲਾਝਾੜ , ਸ.ਹ.ਸ. ਰਾਜਪੁਰਾ, ਸ.ਸ.ਸ.ਸ.ਨਦਾਮਪੁਰ ਅਤੇ ਸ.ਹ.ਸ. ਬਾਲਦ ਕਲਾਂ ਵਿਖੇ ਸ਼ਿਰਕਤ ਕੀਤੀ। ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਨੇ ਸਕੂਲਾਂ ਵਿੱਚ ਲਗਾਏ ਸਮਰ ਕੈਂਪਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਜੀਵ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ ਨੇ ਸਰਕਾਰੀ ਮਿਡਲ ਸਕੂਲ ਸ਼ਾਹਪੁਰ ਦੀ ਹਰਿਆਲੀ, ਸਕੂਲੀ ਵਾਤਾਵਰਣ ਅਤੇ ਸੁੰਦਰਤਾ ਦੀ ਬਹੁਤ ਸਿਫ਼ਤ ਕੀਤੀ।
ਇਸ ਮੌਕੇ ਪ੍ਰਿੰਸੀਪਲ ਮਨਜੀਤ ਕੌਰ, ਵੀਰੇਂਦਰ ਮੋਹਨ, ਰਾਜਵੰਤ ਸਿੰਘ, ਹੈਡਮਾਸਟਰ ਕੁਲਵੀਰ ਸਿੰਘ, ਪ੍ਰਿੰਸੀਪਲ ਪਰਮਲ ਸਿੰਘ , ਹੈਡਮਿਸਟ੍ਰੈਸ ਜਸਵੀਰ ਕੌਰ, ਪੰਜਾਬੀ ਅਧਿਆਪਕ ਰਘਵੀਰ ਸਿੰਘ ਭਵਾਨੀਗੜ੍ਹ, ਇੰਦਰਪਾਲ ਸਿੰਘ, ਰਜਨੀਸ਼ ਕੁਮਾਰ, ਅਮਨਦੀਪ ਸ਼ਰਮਾਂ, ਹਰਕੀਰਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਸਮੂਹ ਸਕੂਲਾਂ ਦੀਆਂ ਸਕੂਲ ਮੈਨੇਜਮੈਟ ਕਮੇਟੀਆਂ ਅਤੇ ਪੰਚਾਇਤਾਂ ਸਮੇਤ ਮੋਹਤਵਰ ਬੰਦੇ ਹਾਜ਼ਰ ਸਨ।